For the best experience, open
https://m.punjabitribuneonline.com
on your mobile browser.
Advertisement

ਅਮਿੱਟ ਪੈੜਾਂ ਛੱਡ ਗਿਆ ਧਾਂਦਰਾ ਦਾ ਖੇਡ ਮੇਲਾ

07:56 AM Feb 21, 2024 IST
ਅਮਿੱਟ ਪੈੜਾਂ ਛੱਡ ਗਿਆ ਧਾਂਦਰਾ ਦਾ ਖੇਡ ਮੇਲਾ
ਕਬੱਡੀ ਮੁਕਾਬਲੇ ਵਿੱਚ ਜ਼ੋਰ-ਅਜ਼ਮਾਈ ਕਰਦੇ ਹੋਏ ਖਿਡਾਰੀ।
Advertisement

ਹਰਦੀਪ ਸਿੰਘ ਸੋਢੀ/ਪਵਨ ਵਰਮਾ
ਧੂਰੀ, 20 ਫਰਵਰੀ
ਨੌਜਵਾਨ ਸਪੋਰਟਸ ਕਲੱਬ ਡੇਰਾ ਬਾਬਾ ਧਾਂਦਰਾ ਵੱਲੋਂ ਮਹੰਤ ਪਰਮਾ ਨੰਦ ਦੀ ਅਗਵਾਈ ਹੇਠ ਤਿੰਨ ਦਿਨਾਂ ਖੇਡ ਮੇਲਾ ਕਰਵਾਇਆ ਗਿਆ ਜਿਸ ਵਿੱਚ ਪਹਿਲੇ ਦਿਨ ਦੌੜਾਂ ਕਰਵਾਈਆਂ ਗਈਆ। ਦੂਜੇ ਦਿਨ 42 ਟੀਮਾਂ ਨੇ ਕਬੱਡੀ ਦੇ ਜੌਹਰ ਦਿਖਾਏ। 57 ਕਿਲੋ ਵਿੱਚ ਪਿੰਡ ਬਰੜਵਾਲ ਦੀ ਟੀਮ ਪਹਿਲੇ ਅਤੇ ਧਾਂਦਰੇ ਦੀ ਟੀਮ ਦੂਜੇ ਸਥਾਨ ’ਤੇ ਰਹੀ ਅਤੇ 75 ਕਿਲੋ ਵਿੱਚ ਪਿੰਡ ਲਾਟੋ ਦੀ ਟੀਮ ਨੇ ਪਹਿਲਾ ਤੇ ਕਾਲਾਬੁਲਾ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਟੂਰਨਾਮੈਂਟ ਵਿੱਚ ਰੈਫਰੀ ਦੀ ਭੂਮਿਕਾ ਅਵਤਾਰ ਸਿੰਘ ਤੋਲੇਵਾਲ ਨੇ ਨਿਭਾਈ। ਇਸ ਮੌਕੇ ਕਲੱਬ ਮੈਂਬਰਾਂ ਅਤੇ ਪ੍ਰਧਾਨ ਜਗਦੀਪ ਸਿੰਘ ਨੇ ਜੇਤੂ ਟੀਮਾਂ ਨੂੰ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਮਨਜੀਤ ਸਿੰਘ,ਖਜਾਨਚੀ ਗੁਰਮੀਤ ਸਿੰਘ,ਮੀਤ ਪ੍ਰਧਾਨ ਹਰਪ੍ਰੀਤ ਸਿੰਘ, ਜਰਨਲ ਸਕੱਤਰ ਪਰਮਿੰਦਰ ਸਿੰਘ, ਸਲਾਹਕਾਰ ਜਗਤਾਰ ਸਿੰਘ, ਆਪ ਆਗੂ ਅਮਰਦੀਪ ਸਿੰਘ ਧਾਂਦਰਾ, ਸਰਪੰਚ ਲਛਮਣ ਸਿੰਘ, ਰਣਜੀਤ ਸਿੰਘ, ਧਨਜੀਤ ਸਿੰਘ, ਡਾ. ਹਰਭਜਨ ਸਿੰਘ, ਕੁਲਦੀਪ ਸਿੰਘ ਢੀਂਡਸਾ, ਪ੍ਰਿਤਪਾਲ ਸਿੰਘ, ਬੇਅੰਤ ਸਿੰਘ ਤੇ ਗੁਰਹੰਸ ਸਿੰਘ ਨੇ ਸ਼ਿਰਕਤ ਕੀਤੀ।

Advertisement

Advertisement
Author Image

joginder kumar

View all posts

Advertisement
Advertisement
×