For the best experience, open
https://m.punjabitribuneonline.com
on your mobile browser.
Advertisement

ਖੇਡ ਮੇਲਾ: ਫੁਟਬਾਲ ਭਰਥਲਾ ਤੇ ਹਾਕੀ ਕੱਪ ਰਾਮਪੁਰ ਨੇ ਜਿੱਤਿਆ

06:56 AM Feb 27, 2024 IST
ਖੇਡ ਮੇਲਾ  ਫੁਟਬਾਲ ਭਰਥਲਾ ਤੇ ਹਾਕੀ ਕੱਪ ਰਾਮਪੁਰ ਨੇ ਜਿੱਤਿਆ
ਹਾਕੀ ਖਿਡਾਰੀਆਂ ਨਾਲ ਮੁੱਖ ਮਹਿਮਾਨ ਅਤੇ ਪ੍ਰਬੰਧਕ।
Advertisement

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 26 ਫਰਵਰੀ
ਚਰਨ ਕੰਵਲ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਮਾਛੀਵਾੜਾ ਸਾਹਿਬ ਦੀ ਇਤਿਹਾਸਕ ਧਰਤੀ ’ਤੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਸਵਰਗੀ ਜਗਮੋਹਣ ਸਿੰਘ ਟੱਕਰ ਅਤੇ ਕੋਚ ਸਵਰਗੀ ਗਿਆਨ ਸਿੰਘ ਯਾਦਗਾਰੀ ਚਾਰ ਰੋਜ਼ਾ ਖੇਡ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ। ਕਲੱਬ ਦੇ ਪ੍ਰਧਾਨ ਜਸਪਾਲ ਸਿੰਘ ਜੱਜ ਨੇ ਦੱਸਿਆ ਕਿ ਫੁਟਬਾਲ ਕੱਪ ਦਾ ਫਾਈਨਲ ਮੁਕਾਬਲਾ ਭਰਥਲਾ ਅਤੇ ਕੁਲੀਏਵਾਲ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ ਵਿੱਚ ਭਰਥਲਾ ਨੇ ਜਿੱਤ ਪ੍ਰਾਪਤ ਕਰ ਪਹਿਲਾ ਇਨਾਮ ਪ੍ਰਾਪਤ ਕੀਤਾ। ਹਾਕੀ ਦੇ ਫਾਈਨਲ ਮੁਕਾਬਲੇ ਵਿੱਚ ਰਾਮਪੁਰ ਦੇ ਖਿਡਾਰੀ ਜੇਤੂ ਰਹੇ ਜਦਕਿ ਦੂਜੇ ਨੰਬਰ ’ਤੇ ਭੈਣੀ ਸਾਹਿਬ ਦੀ ਟੀਮ ਰਹੀ। ਹਾਕੀ 45 ਸਾਲ ਤੋਂ ਵੱਧ ਉਮਰ ਦੇ ਮੁਕਾਬਲੇ ’ਚ ਸਮਰਾਲਾ ਤੇ ਸ਼ਰੀਂਹ ਦੀਆਂ ਟੀਮਾਂ ਬਰਾਬਰੀ ’ਤੇ ਰਹੀਆਂ। ਇੰਡੀਅਨ ਸ਼ਿਕਾਰੀ ਕੁੱਤਿਆਂ ਦੀਆਂ ਦੌੜਾਂ ’ਚ 106 ਕੁੱਤਿਆਂ ਨੇ ਹਿੱਸਾ ਲਿਆ। ਇਨ੍ਹਾਂ ਦੌੜਾਂ ’ਚ ਹੈਰੀ ਕਿਲ੍ਹਾ ਰਾਏਪੁਰ ਦੀ ਕੁੱਤੀ ਏਵਨ ਨੇ ਪਹਿਲਾ ਅਤੇ ਟੋਨੀ ਇਯਾਲੀ ਟਾਈਗਰ ਗਰੁੱਪ ਦੇ ਕੁੱਤੇ ਟਾਈਗਰ ਬੁਆਏ ਨੇ ਦੂਜਾ ਸਥਾਨ, ਜਗਦੀਪ ਸਮਾਣਾ ਦੀ ਕੁੱਤੀ ਥਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਪਹਿਲੇ 15 ਸਥਾਨ ਪ੍ਰਾਪਤ ਕਰਨ ਵਾਲੇ ਕੁੱਤਿਆਂ ਨੂੰ ਵੀ ਇਨਾਮ ਦੇ ਕੇ ਨਿਵਾਜਿਆ ਗਿਆ। ਖੇਡ ਮੇਲੇ ਦੇ ਅੰਤਿਮ ਦਿਨ ਮੁੱਖ ਮਹਿਮਾਨ ਵਜੋਂ ਐੱਮਪੀ ਡਾ. ਅਮਰ ਸਿੰਘ, ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਸਾਬਕਾ ਸੰਸਦੀ ਸਕੱਤਰ ਬਿਕਰਮਜੀਤ ਸਿੰਘ ਖਾਲਸਾ, ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ, ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸਮਰਾਲਾ ਤੋਂ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ, ‘ਆਪ’ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਸੰਧੂ, ਸੋਨੂੰ ਕਲਿਆਣ, ਸਾਬਕਾ ਚੇਅਰਮੈਨ ਸ਼ਕਤੀ ਆਨੰਦ, ਕਾਂਗਰਸ ਜ਼ਿਲ੍ਹਾ ਉਪ ਪ੍ਰਧਾਨ ਕਸਤੂਰੀ ਲਾਲ ਮਿੰਟੂ, ਜਗਜੀਤ ਸਿੰਘ ਪ੍ਰਿਥੀਪੁਰ, ਤੇਜਿੰਦਰ ਸਿੰਘ ਕੂੰਨਰ ਪੁੱਜੇ, ਜਿਨ੍ਹਾਂ ਖਿਡਾਰੀਆਂ ਨੂੰ ਇਨਾਮ ਵੰਡੇ। ਇਸ ਮੌਕੇ ਐੱਮਪੀ ਅਮਰ ਸਿੰਘ ਵੱਲੋਂ ਸਪੋਰਟਸ ਕਲੱਬ ਨੂੰ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ।

Advertisement

Advertisement
Author Image

Advertisement
Advertisement
×