ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਸ਼ੇ ਦਾ ਰੁਝਾਨ ਠੱਲ੍ਹਣ ਲਈ ਖੇਡਾਂ ਕਾਰਗਰ: ਹਡਾਣਾ

06:23 AM Jan 25, 2024 IST
ਖਿਡਾਰੀਆਂ ਦਾ ਸਨਮਾਨ ਕਰਦੇ ਹੋਏ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਹਡਾਣਾ।

ਪਟਿਆਲਾ: ਚੰਡੀਗੜ੍ਹ ਵਿੱਚ ਹੋਈਆਂ 61ਵੀਂ ਨੈਸ਼ਨਲ ਖੇਡਾਂ ਵਿਚਲੇ ਪੰਜਾਬ ਸੀਨੀਅਰ ਮੈਨ ਇਨਲਾਈਨ ਹਾਕੀ ਵਿੱਚ ਕਾਂਸੀ ਦਾ ਮੈਡਲ ਲੈ ਕੇ ਆਏ ਜੇਤੂ ਖਿਡਾਰੀਆਂ ਦਾ ਪੀਆਰਟੀਸੀ ਦੇ ਪਟਿਆਲਾ ਸਥਿਤ ਮੁੱਖ ਦਫਤਰ ਵਿਖੇ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਸਨਮਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖਿਡਾਰੀਆਂ ਦੇ ਚੰਗੇ ਭਵਿੱਖ ਲਈ ਪੰਜਾਬ ਸਰਕਾਰ ਚੰਗੇ ਫੈਸਲੇ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡਾਂ ਅਹਿਮ ਭੂਮਿਕਾ ਰਹੀਆਂ ਹਨ। ਇਸ ਮੌਕੇ ਜੇਤੂ ਟੀਮ ਦੇ ਕਪਤਾਨ ਸੁਖਜੀਤਪਾਲ ਸਿੰਘ, ਨਵਰੀਤ ਸਿੰਘ, ਰਾਹੁਲ, ਗੁਰਪ੍ਰੀਤ ਸਿੰਘ ਚਾਹਲ, ਅਜੀਜ ਸਿੰਘ, ਤੇਜਵੀਰ ਸੂਦ, ਜਗਸੀਰ ਸਿੰਘ, ਨਵਜੋਤ ਸਿੰਘ, ਨੀਤਿਨ ਕੰਨਜੋਈਆ, ਆਤਮਾ ਸਿੰਘ, ਗੁਰਮਨ ਸਿੰਘ ਤੇ ਮੰਨਦੀਪ ਸਿੰਘ ਸਮੇਤ ਲਾਲੀ ਰਹਿਲ, ਹਰਪਿੰਦਰ ਚੀਮਾ, ਸੁੱਖਵਿੰਦਰ ਬਲੱਮਗੜ ਤੇ ਡਾ. ਹਰਨੇਕ ਸਿੰਘ ਦੇ ਨਾਮ ਸ਼ਾਮਲ ਹਨ। -ਖੇਤਰੀ ਪ੍ਰਤੀਨਿਧ

Advertisement

Advertisement