ਮਧੂਵਨ ਵਾਟਿਕਾ ਸਕੂਲ ’ਚ ਖੇਡ ਮੁਕਾਬਲੇ
05:51 AM Dec 22, 2024 IST
ਨੂਰਪੁਰ ਬੇਦੀ: ਮਧੂਵਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ ’ਚ 19ਵੀਂ ਤਿੰਨ ਰੋਜ਼ਾ ਸਪੋਰਟਸ ਮੀਟ ਦੌਰਾਨ ਵਿਦਿਆਰਥੀਆਂ ਦੇ ਨਾਲ ਅਧਿਆਪਕਾਂ ਦੀਆਂ ਖੇਡਾਂ ਵੀ ਕਰਵਾਈਆਂ ਗਈਆਂ। ਵਿਦਿਆਰਥੀਆਂ ਨੇ 100 ਤੇ 200 ਮੀਟਰ, ਚਾਟੀ ਦੌੜ, ਰੱਸਾਕਸ਼ੀ, ਤਿੰਨ ਟੰਗੀ ਆਦਿ ਖੇਡਾਂ ’ਚ ਹਿੱਸਾ ਲਿਆ। ਆਕਾਸ਼ ਹਾਊਸ ਜੇਤੂ ਤੇ ਵਾਯੂ ਹਾਊਸ ਨੇ ਰਨਰਅੱਪ ਰਿਹਾ ਜਦਕਿ ਗੌਰੀ ਹਾਊਸ ਨੂੰ ‘ਬੈਸਟ ਪਾਰਟੀਸਪੇਸਨ’, ਪ੍ਰਿਥਵੀ ਹਾਊਸ ਨੂੰ ‘ਬੈਸਟ ਮਾਰਚ ਪਾਸਟ’, ਅਤੇ ਅਗਨੀ ਹਾਊਸ ਨੂੰ ‘ਬੈਸਟ ਡਿਸਪਲਿਨ’ ਐਵਾਰਡ ਦਿੱਤਾ ਗਿਆ। ਇਨਾਮਾਂ ਦੀ ਵੰਡ ਸਕੂਲ ਚੇਅਰਮੈਨ ਅਮਿਤ ਚੱਢਾ, ਮੈਨੇਜਿੰਗ ਡਾਇਰੈਕਟਰ ਕੇਸ਼ਵ ਕੁਮਾਰ, ਤੇ ਪ੍ਰਿੰਸੀਪਲ ਦੀਪਕਾ ਪੁਰੀ ਨੇ ਕੀਤੀ। -ਪੱਤਰ ਪ੍ਰੇਰਕ
Advertisement
Advertisement