ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਪੋਰਟਸ ਅਕੈਡਮੀ ਮੌਲੀ ਦਾ ਖਿਡਾਰੀ ਗਗਨਦੀਪ ਸਿੰਘ ਜੇਤੂ

10:35 AM Aug 11, 2024 IST
ਆਪਣੇ ਤਗ਼ਮੇ ਨਾਲ ਖਿਡਾਰੀ ਗਗਨਦੀਪ ਸਿੰਘ ਗੱਗੀ।

ਫਗਵਾੜਾ: ਸ਼ਹੀਦ ਭਗਤ ਸਿੰਘ ਸਪੋਰਟਸ ਅਕੈਡਮੀ ਪਿੰਡ ਮੌਲੀ ਦੇ ਖਿਡਾਰੀ ਗਗਨਦੀਪ ਸਿੰਘ ਗੱਗੀ ਨੇ ਗੋਆ ਵਿੱਚ ਹੋਈ ਰਾਸ਼ਟਰੀ ਚੈਂਪੀਅਨਸ਼ਿਪ ’ਚ ਤੀਜਾ ਸਥਾਨ ਹਾਸਲ ਕਰ ਕੇ ਕਾਂਸੇ ਦਾ ਮੈਡਲ ਜਿੱਤਿਆ ਹੈ। ਅਕੈਡਮੀ ਦੇ ਸੰਚਾਲਕ ਗੁਰਪਾਲ ਸਿੰਘ ਪਾਲਾ ਮੌਲੀ ਤੇ ਸਰਪੰਚ ਸੁਲੱਖਣ ਸਿੰਘ ਨੇ ਦੱਸਿਆ ਕਿ ਗਗਨਦੀਪ ਗੱਗੀ ਦੀ ਇਸ ਪ੍ਰਾਪਤੀ ਲਈ ਇੰਟਰਨੈਸ਼ਨਲ ਕਬੱਡੀ ਖਿਡਾਰੀ ਸੁੱਖਾ ਭੰਡਾਲ ਨੇ ਉਸਨੂੰ ਨਕਦ ਰਾਸ਼ੀ ਨਾਲ ਨਿਵਾਜਿਆ ਹੈ। ਪਾਲਾ ਮੌਲੀ ਨੇ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਕਿ ਅਜਿਹੇ ਹੋਣਹਾਰ ਪਹਿਲਵਾਨਾਂ ਦੀ ਬਾਂਹ ਫੜਦਿਆਂ ਸਰਕਾਰੀ ਨੌਕਰੀ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਸ਼ਹੀਦ ਭਗਤ ਸਿੰਘ ਸਪੋਰਟਸ ਅਕੈਡਮੀ ਤੇ ਅਖਾੜੇ ਰਾਹੀਂ ਕਰੀਬ 60 ਤੋਂ 70 ਖਿਡਾਰੀਆਂ ਨੂੰ ਬਾਕਸਿੰਗ, ਕਬੱਡੀ ਤੇ ਰੈਸਲਿੰਗ ਦੀ ਸਿਖਲਾਈ ਦਿੱਤੀ ਜਾ ਰਹੀ ਹੈ। -ਪੱਤਰ ਪ੍ਰੇਰਕ

Advertisement

Advertisement