ਐੱਸਪੀਓ ਦੂਜੀ ਮੰਜ਼ਿਲ ਤੋਂ ਡਿੱਗ ਕੇ ਜ਼ਖ਼ਮੀ
07:26 AM Jan 31, 2025 IST
ਪੱਤਰ ਪ੍ਰੇਰਕ
ਟੋਹਾਣਾ, 30 ਜਨਵਰੀ
ਜੁਆਰੀਆਂ ਨੂੰ ਮੌਕੇ ’ਤੇ ਕਾਬੂ ਕਰਨ ਲਈ ਗਈ ਪੁਲੀਸ ਟੀਮ ਦਾ ਪੀਸੀਆਰ ਚਾਲਕ ਐੱਸਪੀਓ ਮੰਗਤਰਾਮ ਮਕਾਨ ਦੀ ਦੂੁਜੀ ਮੰਜ਼ਿਲ ਤੋ ਡਿੱਗ ਗਿਆ। ਇਸ ਕਾਰਨ ਉਸ ਦੀ ਰੀੜ ਤੀ ਹੱਡੀ ਟੁੱਟ ਗਈ। ਉਸ ਨੂੰ ਜ਼ਖ਼ਮੀ ਹਾਲਤ ਵਿੱਚ ਦਿੱਲੀ ਦੇ ਆਰਮੀ ਹਸਪਤਾਲ ਰੈਫ਼ਰ ਕੀਤਾ ਗਿਆ ਹੈ। ਐੱਸਐੱਚਓ ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਟੀਮ ਨੇ 17 ਜੁਆਰੀਆਂ ਨੂੰ ਇਕ ਮਕਾਨ ਤੋਂ ਗ੍ਰਿਫ਼ਤਾਰ ਕਰਕੇ 2,16,350 ਰੁਪਏ ਦੀ ਰਾਸ਼ੀ ਬਰਾਮਦ ਕੀਤੀ ਸੀ। ਇਸ ਦੌਰਾਨ ਵੀਡੀਓ ਬਣਾਉਣ ਸਮੇਂ ਡਰਾਈਵਰ ਐੱਸਪੀਓ ਮੰਗਤ ਰਾਮ ਅਚਾਨਕ ਉਤਲੀ ਮੰਜ਼ਿਲ ਤੋਂ ਡਿੱਗ ਕੇ ਜਖ਼ਮੀ ਹੋ ਗਿਆ। ਉਸ ਨੂੰ ਪਹਿਲਾਂ ਸਿਵਲ ਹਸਪਤਾਲ ਮਗਰੋ ਅਗਰੋਹਾ ਵਿੱਚ ਮੁੱਢਲੀ ਸਹਾਇਤਾ ਦੇਣ ਬਾਅਦ ਦਿੱਲੀ ਦੇ ਆਰਮੀ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਜਿੱਥੇ ਉਸ ਦੀ ਹਾਲਾਤ ਚਿੰਤਾਜਨਕ ਬਣੀ ਹੋਈ ਹੈ।
Advertisement
Advertisement