For the best experience, open
https://m.punjabitribuneonline.com
on your mobile browser.
Advertisement

ਲਾਅ ਕਾਲਜ ਸਿੱਧਵਾਂ ਖੁਰਦ ਵਿੱਚ ਭਾਸ਼ਣ ਮੁਕਾਬਲੇ

07:33 AM Sep 12, 2024 IST
ਲਾਅ ਕਾਲਜ ਸਿੱਧਵਾਂ ਖੁਰਦ ਵਿੱਚ ਭਾਸ਼ਣ ਮੁਕਾਬਲੇ
ਮੁਕਾਬਲੇ ’ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨਾਲ ਪ੍ਰਿੰਸੀਪਲ ਤੇ ਸਟਾਫ਼। -ਫੋਟੋ: ਸ਼ੇਤਰਾ
Advertisement

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 11 ਸਤੰਬਰ
ਜੀਐੱਚਜੀ ਇੰਸਟੀਚਿਊਟ ਆਫ਼ ਲਾਅ ਸਿੱਧਵਾਂ ਖੁਰਦ ਵਿੱਚ ਆਈਕਿਊਏਸੀ ਅਤੇ ਸਾਫ਼ਟ ਸਕਿੱਲ ਕਲੱਬ ਦੇ ਸਹਿਯੋਗ ਨਾਲ ‘ਜਾਨਵਰਾਂ ’ਤੇ ਪ੍ਰਯੋਗ- ਡਾਕਟਰੀ ਤਰੱਕੀ ਜਾਂ ਜਾਨਵਰਾਂ ’ਤੇ ਬੇਰਹਿਮੀ’ ਵਿਸ਼ੇ ਬਾਰੇ ਭਾਸ਼ਣ ਮੁਕਾਬਲਾ ਕਰਵਾਇਆ ਗਿਆ। ਕਾਰਜਕਾਰੀ ਪ੍ਰਿੰਸੀਪਲ ਡਾ. ਸ਼ਵੇਤਾ ਢੰਡ ਦੀ ਅਗਵਾਈ ਹੇਠ ਕਰਵਾਏ ਇਸ ਮੁਕਾਬਲੇ ਵਿੱਚ 16 ਵਿਦਿਆਰਥੀਆਂ ਨੇ ਭਾਗ ਲਿਆ। ਇਨ੍ਹਾਂ ’ਚੋਂ ਅੱਠ ਵਿਦਿਆਰਥੀਆਂ ਨੇ ਵਿਸ਼ੇ ਦੇ ਹੱਕ ਵਿੱਚ ਅਤੇ 8 ਵਿਦਿਆਰਥੀਆਂ ਨੇ ਮਤੇ ਦੇ ਵਿਰੁੱਧ ਵਿਚਾਰ ਸਾਂਝੇ ਕੀਤੇ। ਸਟੇਜ ਸੰਚਾਲਕ ਦੀ ਭੂਮਿਕਾ ਨਿਭਾਈ। ਮੁਕਾਬਲੇ ’ਚੋਂ ਬੀਏ ਐੱਲਐੱਲਬੀ ਪੰਜਵੇਂ ਸਮੈਸਟਰ ਦੀ ਅਵਨੀਤ ਕੌਰ ਨੇ ਪਹਿਲਾ, ਬੀਏ ਐੱਲਐੱਲਬੀ ਪਹਿਲਾ ਸਮੈਸਟਰ ਦੀ ਪਾਰਵੀ ਨੇ ਦੂਜਾ ਅਤੇ ਬੀਏ ਐੱਲਐੱਲਬੀ ਨੌਵਾਂ ਸਮੈਸਟਰ ਦੀ ਸਾਇਨਾ ਨੇ ਤੀਜਾ ਸਥਾਨ ਹਾਸਲ ਕੀਤਾ। ਸਹਾਇਕ ਪ੍ਰੋ. ਮਨਜੋਤ ਕੌਰ, ਡਾ. ਜਸਵੀਰ ਕੌਰ ਅਤੇ ਸਹਾਇਕ ਪ੍ਰੋਫੈਸਰ ਚਾਰੂ ਜੋਸ਼ੀ ਨੇ ਮੁਕਾਬਲੇ ਦੌਰਾਨ ਜੱਜਾਂ ਦੀ ਭੂਮਿਕਾ ਨਿਭਾਈ। ਸਮਾਗਮ ਦੇ ਇੰਚਾਰਜ ਸਹਾਇਕ ਪ੍ਰੋਫੈਸਰ ਲਵਲੀ ਸ਼ਰਮਾ, ਮਨਪ੍ਰੀਤ ਕੌਰ, ਨੇਹਾ ਮਨੋਚਾ ਤੇ ਮਨੀਤ ਨੇ ਰਹਿਨੁਮਾਈ ਹੇਠ ਵਿਦਿਆਰਥੀਆਂ ਨੂੰ ਮੁਕਾਬਲੇ ਦੀ ਤਿਆਰੀ ਕਰਵਾਈ। ਅੰਤ ’ਚ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ।

Advertisement

Advertisement
Advertisement
Author Image

Advertisement