ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਪੈਕਟ੍ਰਮ ਨਿਲਾਮੀ: ਪਹਿਲੇ ਦਿਨ 11,000 ਕਰੋੜ ਦੀਆਂ ਬੋਲੀਆਂ ਲੱਗੀਆਂ

07:40 AM Jun 26, 2024 IST

ਨਵੀਂ ਦਿੱਲੀ: ਦੂਰਸੰਚਾਰ ਕੰਪਨੀਆਂ ਨੇ ਸਪੈਕਟ੍ਰਮ ਨਿਲਾਮੀ ਦੇ ਪਹਿਲੇ ਦਿਨ ਪੰਜ ਗੇੜਾਂ ਵਿੱਚ ਲਗਪਗ 11,000 ਕਰੋੜ ਰੁਪਏ ਦੀਆਂ ਬੋਲੀਆਂ ਲਾਈਆਂ। ਸਰਕਾਰ 96,238 ਕਰੋੜ ਰੁਪਏ ਦੀ ਕੀਮਤ ’ਤੇ 10,500 ਮੈਗਾਹਰਟਜ਼ ਸਪੈਕਟ੍ਰਮ ਦੀ ਨਿਲਾਮੀ ਕਰ ਰਹੀ ਹੈ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇਕ ਸੂਤਰ ਨੇ ਕਿਹਾ, ‘‘ਪਹਿਲੇ ਦਿਨ ਦੂਰਸੰਚਾਰ ਕੰਪਨੀਆਂ ਨੇ ਸਪੈਕਟਰਮ ਨਿਲਾਮੀ ’ਚ ਲਗਪਗ 11,000 ਕਰੋੜ ਰੁਪਏ ਦੀ ਬੋਲੀ ਲਾਈ। ਬੁੱਧਵਾਰ ਨੂੰ ਨਿਲਾਮੀ ਮੁੜ ਸ਼ੁਰੂ ਹੋਵੇਗੀ।’’ ਦੂਰਸੰਚਾਰ ਵਿਭਾਗ ਵੱਲੋਂ ਜਾਰੀ ਰਿਪੋਰਟ ਅਨੁਸਾਰ ਨਿਲਾਮੀ ਦੇ ਪਹਿਲੇ ਦਿਨ ਮੁੱਖ ਤੌਰ ’ਤੇ ਬੋਲੀਆਂ 900 ਅਤੇ 1,800 ਮੈਗਾਹਰਟਜ਼ ਸਪੈਕਟ੍ਰਮ ਦੇ ਬੈਂਡਜ਼ ਵਿੱਚ ਲਾਈਆਂ ਗਈਆਂ ਹਨ। ਨਿਲਾਮੀ ’ਚ ਰਿਲਾਇੰਸ ਜਿਓ, ਭਾਰਤੀ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਵਰਗੀਆਂ ਕੰਪਨੀਆਂ ਹਿੱਸਾ ਲੈ ਰਹੀਆਂ ਹਨ। -ਪੀਟੀਆਈ

Advertisement

Advertisement
Advertisement