ਭਾਰਤੀ ਮੂਲ ਦੇ ਲੜਕੇ ਦਾ ਬਰਤਾਨੀਆ ’ਚ ਕੈਂਸਰ ਦਾ ਵਿਸ਼ੇਸ਼ ਇਲਾਜ
07:47 AM Mar 31, 2024 IST
Advertisement
ਲੰਡਨ: ਕੈਂਸਰ ਤੋਂ ਪੀੜਤ ਭਾਰਤੀ ਮੂਲ ਦੇ ਅੱਲ੍ਹੜ ਯੁਵਾਨ ਠੱਕਰ ਦਾ ਕਹਿਣਾ ਹੈ ਕਿ ਹਜ਼ਾਰਾਂ ਲੋਕਾਂ ਦੀ ਨਵੀਆਂ ਇਲਾਜ ਤਕਨੀਕਾਂ ਤੱਕ ਪਹੁੰਚ ਸੁਖਾਲੀ ਬਣਾਉਣ ਲਈ ਬਰਤਾਨੀਆ ’ਚ ਸਰਕਾਰੀ ਫੰਡ ਹਾਸਲ ਕੌਮੀ ਸਿਹਤ ਸੇਵਾ ਵੱਲੋਂ ਸਥਾਪਤ ਫੰਡ ਦੀ ਬਦੌਲਤ ਹੁਣ ਉਹ ਜ਼ਿੰਦਗੀ ਬਦਲਣ ਵਾਲੇ ਇਲਾਜ ਤੋਂ ਬਾਅਦ ਉਨ੍ਹਾਂ ਚੀਜ਼ਾਂ ਦਾ ਆਨੰਦ ਲੈ ਰਿਹਾ ਹੈ ਜੋ ਉਸ ਨੂੰ ਪਸੰਦ ਹਨ। ਇੰਗਲੈਂਡ ਦੀ ਕੌਮੀ ਸਿਹਤ ਸੇਵਾ ਅਨੁਸਾਰ ਲੰਡਨ ਕੋਲ ਵਾਟਫੋਰਡ ਦਾ 16 ਸਾਲਾ ਠੱਕਰ ਬਰਤਾਨੀਆ ਦਾ ਪਹਿਲਾ ਬੱਚਾ ਸੀ ਜਿਸ ਨੂੰ ਕੈਂਸਰ ਡਰੱਗਜ਼ ਫੰਡ (ਸੀਡੀਐੱਫ) ਦੀ ਬਦੌਲਤ ਉੱਚ ਪੱਧਰੀ ਸੀਏਆਰ ਟੀ ਥੈਰੇਪੀ ਤੋਂ ਲਾਭ ਹੋਇਆ ਹੈ। ਇਹ ਸਭ ਉਦੋਂ ਹੋਇਆ ਜਦੋਂ ਕੌਮੀ ਸਿਹਤ ਸੇਵਾ ਨੇ ਇਸ ਹਫ਼ਤੇ ਦੇ ਅਖੀਰ ਵਿੱਚ ਸੀਡੀਐੱਫ ਦੀ ਮਦਦ ਨਾਲ ਨਵੇਂ ਤੇ ਸਭ ਤੋਂ ਆਧੁਨਿਕ ਉਪਚਾਰਾਂ ਨਾਲ ਇੱਕ ਲੱਖ ਮਰੀਜ਼ਾਂ ਨੂੰ ਲਾਭ ਪਹੁੰਚਾਉਣ ਦਾ ਮੀਲ ਪੱਥਰ ਸਥਾਪਤ ਕੀਤਾ ਹੈ। -ਪੀਟੀਆਈ
Advertisement
Advertisement
Advertisement