For the best experience, open
https://m.punjabitribuneonline.com
on your mobile browser.
Advertisement

ਸਪੈਸ਼ਲ ਓਲੰਪਿਕਸ: ਭਾਰਤ ਦੇ ਤਗ਼ਮਿਆਂ ਦੇ ਗਿਣਤੀ 150 ਤੋਂ ਪਾਰ

09:08 PM Jun 29, 2023 IST
ਸਪੈਸ਼ਲ ਓਲੰਪਿਕਸ  ਭਾਰਤ ਦੇ ਤਗ਼ਮਿਆਂ ਦੇ ਗਿਣਤੀ 150 ਤੋਂ ਪਾਰ
Advertisement
Advertisement

ਬਰਲਿਨ, 25 ਜੂਨ

ਸਪੈਸ਼ਲ ਓਲੰਪਿਕਸ ਵਿਸ਼ਵ ਖੇਡਾਂ ਵਿੱਚ ਇੱਥੇ ਭਾਰਤੀ ਰੋਲਰ ਸਕੇਟਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਦੋ ਸੋਨ ਅਤੇ ਤਿੰਨ ਚਾਂਦੀ ਸਣੇ ਪੰਜ ਹੋਰ ਤਗ਼ਮੇ ਜਿੱਤੇ ਹਨ ਅਤੇ ਇਸ ਨਾਲ ਭਾਰਤ ਦੇ ਤਗ਼ਮਿਆਂ ਦੀ ਗਿਣਤੀ 150 ਤੋਂ ਪਾਰ ਹੋ ਗਈ। ਖੇਡਾਂ ਵਿੱਚ ਭਾਰਤ ਹੁਣ ਤੱਕ 157 (66 ਸੋਨ, 50 ਚਾਂਦੀ, 41 ਕਾਂਸੀ) ਤਗ਼ਮੇ ਜਿੱਤ ਚੁੱਕਾ ਹੈ। ਰੋਲਰ ਸਕੇਟਿੰਗ ਵਿੱਚ ਆਰਿਅਨ (300 ਮੀਟਰ) ਅਤੇ ਦੀਪਨ (1000 ਮੀਟਰ) ਨੇ ਸੋਨ ਤਗ਼ਮੇ ਜਿੱਤੇ। ਭਾਰਤੀ ਪੁਰਸ਼ ਮਿਕਸਡ 5×5 ਬਾਸਕਟਬਾਲ ਟੀਮ ਨੇ ਪੁਰਤਗਾਲ ਨੂੰ 6-3 ਨਾਲ ਹਰਾ ਕੇ ਸੋਨ ਤਗ਼ਮਾ ਆਪਣੇ ਨਾਮ ਕੀਤਾ। ਜਦਕਿ ਮਹਿਲਾ 5×5 ਟੀਮ ਨੂੰ ਸਵੀਡਨ ਹੱਥੋਂ ਹਾਰ ਕੇ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਵਾਲੀਬਾਲ ਵਿੱਚ ਪੁਰਸ਼ਾਂ ਦੇ ਮਿਕਸਡ ਵਰਗ ‘ਚ ਕਾਂਸੀ ਦੇ ਤਗ਼ਮੇ ਲਈ ਭਾਰਤ ਨੇ ਕੋਰੀਆ ਨੂੰ ਹਰਾਇਆ। ਔਰਤਾਂ ਦੇ ਯੂਨੀਫਾਈਡ ਟੀਮ ਈਵੈਂਟ ਵਿੱਚ ਭਾਰਤ ਨੇ ਯੂਏਈ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ। ਟੈਨਿਸ ‘ਚ ਪੁਰਸ਼ਾਂ ਦੇ ਸਿੰਗਲ ਲੈਵਲ-5 ਮੁੁਕਾਬਲੇ ‘ਚ ਸਵਰਾਜ ਸਿੰਘ ਨੇ ਤਮਸ ਤੋਰੋਕ ਨੂੰ ਹਰਾ ਕੇ ਚਾਂਦੀ ਦਾ ਤਗ਼ਮਾ ਆਪਣੇ ਨਾਮ ਕੀਤਾ ਜਦਕਿ ਔਰਤਾਂ ਦੀ ਹੈਂਡਬਾਲ ਟੀਮ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। -ਪੀਟੀਆਈ

Advertisement
Tags :
Advertisement
Advertisement
×