ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਸ਼ੇਸ਼ ਓਲੰਪਿਕ ਖੇਡਾਂ: ਪਿੰਗਲਵਾੜਾ ਦੇ ਬੱਚਿਆਂ ਨੇ ਮੱਲਾਂ ਮਾਰੀਆਂ

08:22 AM Dec 20, 2024 IST
ਪਿੰਗਲਵਾੜਾ ਦੇ ਜੇਤੂ ਬੱਚੇ ਸੰਸਥਾ ਦੀ ਮੁਖੀ ਡਾਕਟਰ ਇੰਦਰਜੀਤ ਕੌਰ ਤੇ ਹੋਰਨਾਂ ਦੇ ਨਾਲ।

ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 19 ਦਸੰਬਰ
ਪਿੰਗਲਵਾੜਾ ਸੰਸਥਾ ਨਾਲ ਸਬੰਧਿਤ ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਦੇ ਬੱਚਿਆਂ ਨੇ 25ਵੀਆਂ ਪੰਜਾਬ ਰਾਜ ਸਪੈਸ਼ਲ ਓਲੰਪਿਕ ਖੇਡਾਂ-2024 ਦੀ ਓਵਰਆਲ ਟਰਾਫੀ ਜਿੱਤੀ ਹੈ। ਇਹ ਖੇਡਾਂ ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ ਲੁਧਿਆਣਾ ਵਿੱਚ ਕਰਵਾਈਆਂ ਗਈਆਂ ਸਨ। ਤਿੰਨ ਦਿਨਾਂ ਦੀਆਂ ਖੇਡਾਂ ਵਿੱਚ 60 ਸਕੂਲਾਂ ਦੇ 800 ਖਿਡਾਰੀਆਂ ਨੇ ਹਿੱਸਾ ਲਿਆ। ਇਹ ਪਹਿਲੀ ਉੱਤਰੀ ਜ਼ੋਨ ਵਿਸ਼ੇਸ਼ ਓਲੰਪਿਕ ਖੇਡਾਂ ਵੀ ਸਨ।
ਪਿੰਗਲਵਾੜਾ ਦੇ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਮਾਨਾਵਾਲਾ ਦੇ 19 ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿੱਚ ਹਿੱਸਾ ਲਿਆ। ਇਹਨਾਂ ਖੇਡਾਂ ਵਿੱਚ ਪਿੰਗਲਵਾੜਾ ਦੇ ਬੱਚਿਆਂ ਨੇ ਸੋਨੇ ਦੇ 14, ਚਾਂਦੀ ਦੇ ਨੋ ਅਤੇ ਕਾਂਸੀ ਦੇ ਸੱਤ ਤਗਮੇ ਜਿੱਤੇ ਹਨ। ਉਨ੍ਹਾਂ ਦੱਸਿਆ ਕਿ ਉੱਤਰੀ ਜ਼ੋਨ ਸਪੈਸ਼ਲ ਓਲੰਪਿਕ ਪੱਧਰ ’ਤੇ ਦੂਜਾ ਸਥਾਨ ਅਤੇ ਓਵਰਆਲ ਟਰਾਫੀ ਪ੍ਰਾਪਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬੰਗਲਾਦੇਸ਼ ਦੇ ਢਾਕਾ ਵਿੱਚ ਸਾਊਥ ਏਸ਼ੀਆ 7-ਏ ਸਾਈਡ ਯੂਨੀਫਾਈਡ ਫੁਟਬਾਲ ਖੇਡਾਂ ਹੋਈਆਂ ਸਨ, ਜਿਸ ਵਿੱਚ ਮਰੀਨਾ ਅਤੇ ਕੋਚ ਸਿਮਰਨਜੀਤ ਕੌਰ ਨੂੰ ਲੁਧਿਆਣਾ ਵਿੱਚ ਹੀ ਇਸ ਸਬੰਧੀ ਸਰਟੀਫਿਕੇਟ ਦਿੱਤੇ ਗਏ ਹਨ।
ਪਿੰਗਲਵਾੜਾ ਸੰਸਥਾ ਦੀ ਮੁਖੀ ਡਾਕਟਰ ਇੰਦਰਜੀਤ ਕੌਰ ਨੇ ਅੱਜ ਇਥੇ ਸਮਾਗਮ ਦੌਰਾਨ ਜੇਤੂ ਬੱਚਿਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਅਤੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਸਕੂਲ ਦੇ ਕੋਚ ਸਿਮਰਨਜੀਤ ਕੌਰ, ਮਨਜੀਤ, ਨਵਦੀਪ ਸਿੰਘ ਅਤੇ ਚਰਨਜੀਤ ਸਿੰਘ ਨੂੰ ਵੀ ਵਧਾਈ ਦਿੱਤੀ ਹੈ। ਸਕੂਲ ਦੀ ਪ੍ਰਿੰਸੀਪਲ ਅਨੀਤਾ ਬਤਰਾ ਨੇ ਜੇਤੂ ਬੱਚਿਆਂ ਤੇ ਕੋਚਾਂ ਨੂੰ ਵਧਾਈ ਦਿੱਤੀ।

Advertisement

Advertisement