ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ਵਿੱਚ ਸੜਕ ਹਾਦਸਿਆਂ ਨੂੰ ਰੋਕਣ ਲਈ ਤਾਇਨਾਤ ਹੋਵੇਗੀ ਵਿਸ਼ੇਸ਼ ਫੋਰਸ

11:55 AM Jul 16, 2023 IST

ਟ੍ਰਬਿਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਜੁਲਾਈ

Advertisement

ਪੰਜਾਬ ਸਰਕਾਰ ਸੜਕੀ ਆਵਾਜਾਈ ਨੂੰ ਸੁਚਾਰੂ ਬਣਾਉਣ ਅਤੇ ਸੜਕ ਹਾਦਸਿਆਂ ਨੂੰ ਰੋਕਣ ਲਈ ਇੱਕ ਵਿਸ਼ੇਸ਼ ਫੋਰਸ ਤਿਆਰ ਕਰੇਗੀ ਕਿਉਂਕਿ ਸੂਬੇ ਵਿਚ ਸੜਕ ਹਾਦਸਿਆਂ ਕਾਰਨ ਰੋਜ਼ਾਨਾ ਔਸਤਨ 12-14 ਜਾਨਾਂ ਜਾਂਦੀਆਂ ਹਨ। ਪੰਜਾਬ ਪੁਲੀਸ ਇਨ੍ਹਾਂ ਜਵਾਨਾਂ ਨੂੰ ਕੌਮੀ ਅਤੇ ਰਾਜ ਮਾਰਗਾਂ ’ਤੇ ਤਾਇਨਾਤ ਕੀਤਾ ਜਾਵੇਗਾ ਜਿੱਥੇ ਹਰ ਸਾਲ 75 ਫੀਸਦੀ ਸੜਕ ਹਾਦਸੇ ਵਾਪਰਦੇ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਇਸ ਫੋਰਸ ਵਿਚ ਲਗਪਗ 1,300 ਮੁਲਾਜ਼ਮ ਹੋਣਗੇ ਜੋ ਸਰੀਰ ਵਾਲੇ ਕੈਮਰੇ ਅਤੇ ਸ਼ਰਾਬ ਦੀ ਜਾਂਚ ਕਰਨ ਵਾਲੇ ਉਪਕਰਣਾਂ ਨਾਲ ਸੁਸੱਜਤ ਹੋਣਗੇ। ਇਸ ਫੋਰਸ ਨੂੰ ਵਾਹਨਾਂ ਦੀ ਸਪੀਡ ਚੈੱਕ ਕਰਨ ਲਈ ਇੰਟਰਸੈਪਟਰ ਵੀ ਦਿੱਤੇ ਜਾਣਗੇ। ਫੋਰਸ ਦੇ ਨੋਡਲ ਅਫਸਰ ਤੇ ਵਧੀਕ ਡਾਇਰੈਕਟਰ-ਜਨਰਲ ਆਫ ਪੁਲੀਸ ਏਐਸ ਰਾਏ ਨੇ ਦੱਸਿਆ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਇਹ ਫੋਰਸ 15 ਅਗਸਤ ਤੋਂ ਪਹਿਲਾਂ ਕੰਮ ਕਰਨਾ ਸ਼ੁਰੂ ਕਰ ਦੇਵੇਗੀ।

Advertisement
Advertisement
Tags :
ਹਾਦਸਿਆਂਹੋਵੇਗੀਤਾਇਨਾਤਪੰਜਾਬਫੋਰਸ:ਰੋਕਣਵਿਸ਼ੇਸ਼ਵਿੱਚ