ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਿਊਯਾਰਕ ਇੰਡੀਅਨ ਫ਼ਿਲਮ ਮੇਲੇ ਵਿੱਚ ਸ਼ਬਾਨਾ ਆਜ਼ਮੀ ਲਈ ਵਿਸ਼ੇਸ਼ ਸਮਾਰੋਹ

08:31 AM May 01, 2024 IST

ਨਿਊਯਾਰਕ: ਉੱਘੀ ਬੌਲੀਵੁੱਡ ਅਦਾਕਾਰਾ ਸ਼ਬਾਨਾ ਆਜ਼ਮੀ ਦੇ ਸਿਨੇਮਾ ਜਗਤ ਵਿੱਚ ਪੰਜਾਹ ਸਾਲ ਪੂਰੇ ਹੋਣ ’ਤੇ ਅਗਲੇ ਮਹੀਨੇ ਹੋਣ ਵਾਲੇ ‘ਨਿਊਯਾਰਕ ਇੰਡੀਅਨ ਫ਼ਿਲਮ ਫੈਸਟੀਵਲ’(ਐੱਨਵਾਈਆਈਐੱਫਐੱਫ) ਵਿੱਚ ਇੱਕ ਵਿਸ਼ੇਸ਼ ਸਮਾਰੋਹ ਕਰਵਾਇਆ ਜਾਵੇਗਾ। ਇਸ ਫ਼ਿਲਮ ਮੇਲੇ ਵਿੱਚ ਭਾਰਤੀ ਉਪਮਹਾਦੀਪ ਦੀਆਂ ਕੁੱਝ ਪ੍ਰਸਿੱਧ ਫ਼ਿਲਮਾਂ ਦਿਖਾਈਆਂ ਜਾਂਦੀਆਂ ਹਨ। ‘ਨਿਊਯਾਰਕ ਇੰਡੀਅਨ ਫ਼ਿਲਮ ਫੈਸਟੀਵਲ’ ਦਾ 24ਵਾਂ ਐਪੀਸੋਡ 31 ਮਈ ਤੋਂ ਦੋ ਜੂਨ ਤੱਕ ਹੋਵੇਗਾ। ਇਸ ਨੂੰ ਉੱਤਰ ਅਮਰੀਕਾ ਦਾ ਸਭ ਤੋਂ ਲੰਬਾ ਚੱਲਣ ਵਾਲਾ ਅਤੇ ਸਭ ਤੋਂ ਮਹਾਨ ਭਾਰਤੀ ਫ਼ਿਲਮ ਮਹਾਉਤਸਵ ਮੰਨਿਆ ਜਾਂਦਾ ਹੈ। ਫ਼ਿਲਮ ਮਹਾਉਤਸਵ ਵਿੱਚ ਅਮਿਤਾਭ ਬੱਚਨ ਅਤੇ ਨਸੀਰੂਦੀਨ ਸ਼ਾਹ ਸਣੇ ਕਈ ਮਹਾਨ ਫ਼ਿਲਮੀ ਹਸਤੀਆਂ ਦੀਆਂ ਕੁੱਲ 49 ਕਹਾਣੀਆਂ ਅਤੇ ਲਘੂ ਫ਼ਿਲਮਾਂ ਦਿਖਾਈਆਂ ਜਾਣਗੀਆਂ। ਸ਼ਬਾਨਾ ਆਜ਼ਮੀ ਦੇ 2024 ਵਿੱਚ ਭਾਰਤੀ ਅਤੇ ਕੌਮਾਂਤਰੀ ਸਿਨੇਮਾ ਵਿੱਚ ਪੰਜ ਦਹਾਕੇ ਪੂਰੇ ਹੋ ਰਹੇ ਹਨ। ਇਸ ਮੌਕੇ ਉਨ੍ਹਾਂ ਦਾ ਸਨਮਾਨ ਕਰਨ ਲਈ ਫ਼ਿਲਮ ਮਹਾਉਤਸਵ ਵਿੱਚ ਇੱਕ ਵਿਸ਼ੇਸ਼ ਸਮਾਰੋਹ ਕਰਵਾਇਆ ਜਾਵੇਗਾ। ਇਸ ਮੌਕੇ 1996 ਵਿੱਚ ਦੀਪਾ ਮਹਿਤਾ ਵੱਲੋਂ ਨਿਰਦੇਸ਼ਤ ਫ਼ਿਲਮ ‘ਫਾਇਰ’ ਵੀ ਦਿਖਾਈ ਜਾਵੇਗੀ। ਐੱਨਵਾਈਆਈਐੱਫਐੱਫ ਨੇ ਸ਼ਬਾਨਾ ਆਜ਼ਮੀ ਦੇ ਹਵਾਲੇ ਨਾਲ ਕਿਹਾ, ‘ਮੈਂ ਸ਼ੁਰੂਆਤ ਤੋਂ ਹੀ ‘ਨਿਊਯਾਰਕ ਇੰਡੀਅਨ ਫ਼ਿਲਮ ਫੈਸਟੀਵਲ’ ਨਾਲ ਜੁੜੀ ਰਹੀ ਹਾਂ ਅਤੇ ਪਿਛਲੇ ਕੁੱਝ ਸਾਲਾਂ ਵਿੱਚ ਇਸ ਨੇ ਜੋ ਤਰੱਕੀ ਕੀਤੀ ਹੈ, ਮੈਂ ਉਸ ਤੋਂ ਬਹੁਤ ਖੁਸ਼ ਹਾਂ। ਮੈਨੂੰ ਖੁਸ਼ੀ ਹੈ ਕਿ ਐੱਨਵਾਈਆਈਐੱਫਐੱਫ ਵਿੱਚ ਮੇਰੇ ਪੰਜਾਹ ਸਾਲਾਂ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਅਤੇ ਮੈਂ ਬੇਸਬਰੀ ਨਾਲ ਇਸ ਦਾ ਇੰਤਜ਼ਾਰ ਕਰ ਰਹੀ ਹਾਂ।’ 73 ਸਾਲਾ ਆਜ਼ਮੀ ਪੰਜ ਰਾਸ਼ਟਰੀ ਅਤੇ ਕਈ ਕੌਮਾਂਤਰੀ ਪੁਰਸਕਾਰ ਪ੍ਰਾਪਤ ਕਰ ਚੁੱਕੀ ਹੈ। -ਪੀਟੀਆਈ

Advertisement

Advertisement
Advertisement