ਸਪੀਕਰ ਓਮ ਬਿਰਲਾ ਜਨੇਵਾ ’ਚ ਅੰਤਰ-ਸੰਸਦੀ ਯੂਨੀਅਨ ਅਸੈਂਬਲੀ ’ਚ ਭਾਰਤ ਦੀ ਕਰਨਗੇ ਅਗਵਾਈ
09:23 AM Oct 13, 2024 IST
ਨਵੀਂ ਦਿੱਲੀ: ਲੋਕ ਸਭਾ ਸਪੀਕਰ ਓਮ ਬਿਰਲਾ ਅਗਲੇ ਹਫ਼ਤੇ ਜਨੇਵਾ ਵਿੱਚ ਹੋਣ ਜਾ ਰਹੀ 149ਵੀਂ ਅੰਤਰ-ਸੰਸਦੀ ਯੂਨੀਅਨ ਅਸੈਂਬਲੀ ’ਚ ਭਾਰਤੀ ਸੰਸਦੀ ਵਫ਼ਦ ਦੀ ਅਗਵਾਈ ਕਰਨਗੇ। ਉਨ੍ਹਾਂ ਤੋਂ ਇਲਾਵਾ ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰੀਵੰਸ਼ ਅਤੇ ਸੰਸਦ ਦੇ ਦੋਵਾਂ ਸਦਨਾਂ ਦੇ ਕੁੱਝ ਮੈਂਬਰ ਇਸ ਸਮਾਗਮ ਵਿੱਚ ਸ਼ਾਮਲ ਹੋਣਗੇ। ਓਮ ਬਿਰਲਾ ‘ਵਧੇਰੇ ਸ਼ਾਂਤੀਪੂਰਨ ਅਤੇ ਟਿਕਾਊ ਭਵਿੱਖ ਲਈ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ ਦੀ ਵਰਤੋਂ’ ਵਿਸ਼ੇ ’ਤੇ ਵਿਧਾਨ ਸਭਾ ਨੂੰ ਸੰਬੋਧਨ ਕਰਨਗੇ। ਲੋਕ ਸਭਾ ਸਪੀਕਰ ਆਈਪੀਯੂ ਦੀਆਂ ਗਵਰਨਿੰਗ ਕੌਂਸਲ ਮੀਟਿੰਗਾਂ ਵਿੱਚ ਹਿੱਸਾ ਲੈਣਗੇ, ਜੋ ਸੰਗਠਨ ਦੀ ਸਰਵਉੱਚ ਫ਼ੈਸਲਾ ਲੈਣ ਵਾਲੀ ਸੰਸਥਾ ਹੈ। -ਪੀਟੀਆਈ
Advertisement
Advertisement