ਐੱਸਐਂਡਪੀ ਨੇ ਮੌਜੂਦਾ ਵਿੱਤੀ ਸਾਲ ਲਈ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ 6.8 ਫ਼ੀਸਦੀ ਰੱਖਿਆ
11:20 AM Jun 24, 2024 IST
Advertisement
ਨਵੀਂ ਦਿੱਲੀ, 24 ਜੂਨ
ਐੱਸਐਂਡਪੀ ਗਲੋਬਲ ਰੇਟਿੰਗਜ਼ ਨੇ ਮੌਜੂਦਾ ਵਿੱਤੀ ਸਾਲ (2024-25) ਲਈ ਭਾਰਤ ਦੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿਕਾਸ ਦਰ ਦੇ ਅਨੁਮਾਨ ਨੂੰ 6.8 ਫੀਸਦੀ 'ਤੇ ਬਰਕਰਾਰ ਰੱਖਿਆ ਹੈ। ਅੱਜ ਜਾਰੀ ਏਸ਼ੀਆ ਪੈਸੀਫਿਕ ਲਈ ਆਪਣੇ ਆਰਥਿਕ ਦ੍ਰਿਸ਼ਟੀਕੋਣ ਵਿੱਚ ਐੱਸਐਂਡਪੀ ਗਲੋਬਲ ਰੇਟਿੰਗਜ਼ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਆਪਣੀ ਆਰਥਿਕ ਵਿਕਾਸ ਨਾਲ ਹੈਰਾਨ ਕਰ ਰਹੀ ਹੈ ਅਤੇ ਪਿਛਲੇ ਵਿੱਤੀ ਸਾਲ (2023-24) ਵਿੱਚ ਇਹ 8.2 ਫੀਸਦ ਦੀ ਦਰ ਨਾਲ ਵਧੀ ਹੈ। ਏਜੰਸੀ ਨੇ ਕਿਹਾ ਕਿ ਉਸ ਦਾ ਅੰਦਾਜ਼ਾ ਹੈ ਕਿ ਚਾਲੂ ਵਿੱਤੀ ਸਾਲ ਦੌਰਾਨ ਇਸ ਦੀ ਵਿਕਾਸ ਦਰ ਘੱਟ ਕੇ 6.8 ਫ਼ੀਸਦ ’ਤੇ ਆ ਜਾਵੇਗੀ।
Advertisement
Advertisement
Advertisement