ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਪਾ ਨੇ ਸੁਮਨ, ਬੱਚਨ ਤੇ ਰੰਜਨ ਨੂੰ ਉਮੀਦਵਾਰ ਐਲਾਨਿਆ

07:09 AM Feb 14, 2024 IST

ਲਖਨਊ, 13 ਫਰਵਰੀ
ਸਮਾਜਵਾਦੀ ਪਾਰਟੀ (ਸਪਾ) ਨੇ ਰਾਜ ਸਭਾ ਚੋਣਾਂ ਲਈ ਜਯਾ ਬੱਚਨ ਨੂੰ ਮੁੜ ਉਮੀਦਵਾਰ ਐਲਾਨਿਆ ਹੈ। ਇਸ ਤੋਂ ਇਲਾਵਾ ਸਾਬਕਾ ਸੰਸਦ ਮੈਂਬਰ ਰਾਮਜੀਲਾਲ ਸੁਮਨ ਅਤੇ ਸਾਬਕਾ ਆਈਏਐੱਸ ਅਧਿਕਾਰੀ ਆਲੋਕ ਰੰਜਨ ਨੂੰ ਵੀ ਉਪਰਲੇ ਸਦਨ ਲਈ ਯੂਪੀ ਤੋਂ ਨਾਮਜ਼ਦ ਕੀਤਾ ਹੈ। ਤਿੰਨਾਂ ਨੇ ਚੋਣਾਂ ਲਈ ਉੱਤਰ ਪ੍ਰਦੇਸ਼ ਵਿਧਾਨ ਸਭਾ ਕੰਪਲੈਕਸ ਵਿੱਚ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਇਸ ਮੌਕੇ ਸਪਾ ਮੁਖੀ ਅਖਿਲੇਸ਼ ਯਾਦਵ, ਪਾਰਟੀ ਜਨਰਲ ਸਕੱਤਰ ਸ਼ਿਵਪਾਲ ਸਿੰਘ ਯਾਦਵ ਅਤੇ ਹੋਰ ਆਗੂ ਮੌਜੂਦ ਸਨ। ਰਿਟਰਨਿੰਗ ਅਫਸਰ ਅਤੇ ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਵਿਸ਼ੇਸ਼ ਸਕੱਤਰ ਬਰਾਜ ਭੂਸ਼ਨ ਦੂਬੇ ਨੇ ਕਿਹਾ ਕਿ ਤਿੰਨਾਂ ਉਮੀਦਵਾਰਾਂ ਨੇ ਦੋ-ਦੋ ਸੈਟਾਂ ਵਿੱਚ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਕਾਗਜ਼ਾਂ ਦੀ ਪੜਤਾਲ 16 ਫਰਵਰੀ ਨੂੰ 11 ਵਜੇ ਕੀਤੀ ਜਾਵੇਗੀ। ਰਾਜ ਸਭਾ ਮੈਂਬਰ ਵਜੋਂ ਜਯਾ ਬੱਚਨ ਦਾ ਚੌਥਾ ਕਾਰਜਕਾਲ ਜਾਰੀ ਹੈ ਅਤੇ ਪੰਜਵੇਂ ਕਾਰਜਕਾਲ ਲਈ ਮੁੜ ਨਾਮਜ਼ਦਗੀ ਦਾਖ਼ਲ ਕੀਤੀ ਹੈ। ਸੁਮਨ ਫਿਰੋਜ਼ਾਬਾਦ ਹਲਕੇ ਤੋਂ ਚਾਰ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ, ਜਦੋਂਕਿ ਆਈਏਐੱਸ ਅਧਿਕਾਰੀ ਰੰਜਨ ਸਪਾ ਸਰਕਾਰ ਸਮੇਂ ਯੂਪੀ ਦੇ ਮੁੱਖ ਸਕੱਤਰ ਸਨ। -ਪੀਟੀਆਈ

Advertisement

Advertisement