ਦੱਖਣੀ ਕੋਰੀਆ ਨੇ ਜਾਸੂਸੀ ਉਪਗ੍ਰਹਿ ਦੇ ਮਾਮਲੇ ’ਚ ਉੱਤਰੀ ਕੋਰੀਆ ਨੂੰ ਚਿਤਾਵਨੀ ਦਿੱਤੀ
11:24 AM Nov 20, 2023 IST
Advertisement
ਸਿਓਲ, 20 ਨਵੰਬਰ
ਦੱਖਣੀ ਕੋਰੀਆ ਦੀ ਫੌਜ ਨੇ ਉੱਤਰੀ ਕੋਰੀਆ ਨੂੰ ਆਪਣੀ ਜਾਸੂਸੀ ਉਪਗ੍ਰਹਿ ਲਾਂਚ ਯੋਜਨਾ ਨੂੰ ਅੱਗੇ ਨਾ ਵਧਾਉਣ ਦੀ ਚਿਤਾਵਨੀ ਦਿੱਤੀ ਹੈ ਤੇ ਕਿਹਾ ਹੈ ਕਿ ਜੇ ਉਹ ਨਾ ਟਲਿਆ ਤਾਂ ਅੰਤਰ-ਕੋਰਿਆਈ ਸ਼ਾਂਤੀ ਸਮਝੌਤੇ ਨੂੰ ਖਤਮ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਦੱਖਣੀ ਕੋਰੀਆ ਨੇ ਕਿਹਾ ਕਿ ਯੋਜਨਾ ਰੱਦ ਨਾ ਕਰਨ ’ਤੇ ਉਹ ਖੇਤਰ ’ਚ ਹਵਾਈ ਨਿਗਰਾਨੀ ਸ਼ੁਰੂ ਕਰ ਸਕਦਾ ਹੈ। ਉੱਤਰੀ ਕੋਰੀਆ ਇਸ ਸਾਲ ਦੇ ਸ਼ੁਰੂ ਵਿੱਚ ਫੌਜੀ ਜਾਸੂਸੀ ਉਪਗ੍ਰਹਿ ਨੂੰ ਪੁਲਾੜ ’ਚ ਭੇਜਣ ’ਚ ਦੋ ਵਾਰ ਅਸਫ਼ਲ ਹੋ ਚੁੱਕਿਆ ਹੈ ਤੇ ਅਕਤੂਬਰ ਵਿੱਚ ਉਪਗ੍ਰਹਿ ਨੂੰ ਪੰਧ ਵਿੱਚ ਪਾਉਣ ਦੀ ਤੀਜੀ ਕੋਸ਼ਿਸ਼ ਨਹੀਂ ਕੀਤੀ।
Advertisement
Advertisement
Advertisement