For the best experience, open
https://m.punjabitribuneonline.com
on your mobile browser.
Advertisement

ਦੱਖਣੀ ਕੋਰੀਆ: ਸੰਸਦ ਵੱਲੋਂ ਹੈਲੋਵੀਨ ਭਗਦੜ ਮਾਮਲੇ ਦੀ ਜਾਂਚ ਨੂੰ ਪ੍ਰਵਾਨਗੀ

07:16 AM May 03, 2024 IST
ਦੱਖਣੀ ਕੋਰੀਆ  ਸੰਸਦ ਵੱਲੋਂ ਹੈਲੋਵੀਨ ਭਗਦੜ ਮਾਮਲੇ ਦੀ ਜਾਂਚ ਨੂੰ ਪ੍ਰਵਾਨਗੀ
Advertisement

ਸਿਓਲ, 2 ਮਈ
ਦੱਖਣੀ ਕੋਰੀਆ ਦੀ ਸੰਸਦ ਨੇ 2022 ਦੇ ਹੈਲੋਵੀਨ ਭਗਦੜ ਮਾਮਲੇ ਦੀ ਨਵੀਂ ਅਤੇ ਨਿਰਪੱਖ ਜਾਂਚ ਸਬੰਧੀ ਵਿਸ਼ੇਸ਼ ਬਿੱਲ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਸਿਓਲ ’ਚ ਵਾਪਰੀ ਘਟਨਾ ਦੌਰਾਨ 159 ਵਿਅਕਤੀ ਮਾਰੇ ਗਏ ਸਨ। ਨੈਸ਼ਨਲ ਅਸੈਂਬਲੀ ਨੇ ਬਿੱਲ 256-0 ਵੋਟਾਂ ਨਾਲ ਪਾਸ ਕੀਤਾ। ਰਾਸ਼ਟਰਪਤੀ ਯੂਨ ਸੁਕ ਯਿਓਲ ਵੱਲੋਂ ਬਿੱਲ ’ਤੇ ਦਸਤਖ਼ਤ ਨਾਲ ਇਹ ਕਾਨੂੰਨ ਬਣ ਜਾਵੇਗਾ। ਬਿੱਲ ਦਾ ਮੰਤਵ ਭਗਦੜ ਦੇ ਕਾਰਨਾਂ ਦਾ ਪਤਾ ਲਾਉਣਾ ਅਤੇ ਅਧਿਕਾਰੀਆਂ ਵੱਲੋਂ ਇਸ ਸੰਕਟ ਨਾਲ ਸਿੱਝਣ ਦੇ ਢੰਗ-ਤਰੀਕਿਆਂ ਦੀ ਜਾਣਕਾਰੀ ਹਾਸਲ ਕਰਨਾ ਹੈ। ਇਸ ਤੋਂ ਇਲਾਵਾ ਭਗਦੜ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਟਹਿਰੇ ’ਚ ਖੜ੍ਹਾ ਕੀਤਾ ਜਾਵੇਗਾ। ਇਕ ਤੱਥ ਖੋਜ ਕਮੇਟੀ ਵੀ ਬਣਾਈ ਜਾਵੇਗੀ ਜਿਸ ਦੇ 9 ਮੈਂਬਰ ਹੋਣਗੇ ਅਤੇ ਉਹ 15 ਮਹੀਨਿਆਂ ’ਚ ਰਿਪੋਰਟ ਸੌਂਪਣਗੇ। ਸਾਲ 2023 ’ਚ ਪੁਲੀਸ ਦੀ ਵਿਸ਼ੇਸ਼ ਜਾਂਚ ’ਚ ਖ਼ੁਲਾਸਾ ਹੋਇਆ ਸੀ ਕਿ ਪੁਲੀਸ ਅਤੇ ਮਿਉਂਸਿਪਲ ਅਧਿਕਾਰੀ ਭੀੜ ਕਾਬੂ ਹੇਠ ਰੱਖਣ ਲਈ ਕਦਮ ਚੁੱਕਣ ’ਚ ਨਾਕਾਮ ਰਹੇ ਸਨ। ਇਸ ਘਟਨਾ ਲਈ 20 ਤੋਂ ਵੱਧ ਪੁਲੀਸ ਅਤੇ ਹੋਰ ਅਧਿਕਾਰੀਆਂ ਖ਼ਿਲਾਫ਼ ਮੁਕੱਦਮਾ ਚਲਾਇਆ ਗਿਆ ਪਰ ਸਿਖਰਲੇ ਪੱਧਰ ਦੇ ਕੁਝ ਹੀ ਅਧਿਕਾਰੀਆਂ ਨੂੰ ਜਵਾਬਦੇਹ ਠਹਿਰਾਇਆ ਗਿਆ। ਪੀੜਤਾਂ ਦੇ ਪਰਿਵਾਰਾਂ ਨੇ ਨੈਸ਼ਨਲ ਅਸੈਂਬਲੀ ਦੇ ਬਾਹਰ ਰੈਲੀ ਕਰਕੇ ਸਰਕਾਰ ਵੱਲੋਂ ਲਿਆਂਦੇ ਗਏ ਬਿੱਲ ਦਾ ਸਵਾਗਤ ਕੀਤਾ। -ਏਪੀ

Advertisement

Advertisement
Author Image

sukhwinder singh

View all posts

Advertisement
Advertisement
×