ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦੱਖਣੀ ਕੋਰੀਆ: ਬੈਟਰੀਆਂ ਬਣਾਉਣ ਵਾਲੀ ਫੈਕਟਰੀ ’ਚ ਅੱਗ, 22 ਮੌਤਾਂ

07:41 AM Jun 25, 2024 IST
ਅੱਗ ਲੱਗਣ ਮਗਰੋਂ ਨੁਕਸਾਨੀ ਇਮਾਰਤ। -ਫੋਟੋ: ਰਾਇਟਰਜ਼

ਸਿਓਲ, 24 ਜੂਨ
ਦੱਖਣੀ ਕੋਰੀਆ ਦੀ ਰਾਜਧਾਨੀ ਨੇੜੇ ਅੱਜ ਲਿਥੀਅਮ ਬੈਟਰੀਆਂ ਬਣਾਉਣ ਵਾਲੀ ਫੈਕਟਰੀ ਵਿੱਚ ਅੱਗ ਲੱਗਣ ਕਾਰਨ 22 ਮਜ਼ਦੂਰਾਂ ਦੀ ਮੌਤ ਹੋ ਗਈ, ਜਦੋਂਕਿ ਅੱਠ ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿੱਚ ਜ਼ਿਆਦਾਤਰ ਚੀਨ ਦੇ ਨਾਗਰਿਕ ਹਨ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਅੱਗ ਲਿਥੀਅਮ ਬੈਟਰੀ ਫਟਣ ਕਾਰਨ ਲੱਗੀ ਹੈ। ਅੱਗ ਬੁਝਾਊ ਦਸਤੇ ਦੇ ਅਧਿਕਾਰੀਆਂ ਨੇ ਇੱਕ ਚਸ਼ਮਦੀਦ ਦੇ ਹਵਾਲੇ ਨਾਲ ਦੱਸਿਆ ਕਿ ਇਹ ਅੱਗ ਸਵੇਰੇ ਲਗਪਗ 10.30 ਵਜੇ ਸਿਓਲ ਦੇ ਦੱਖਣੀ ਖੇਤਰ ਹਵਾਸਿਓਂਗ ਸ਼ਹਿਰ ਵਿੱਚ ਫੈਕਟਰੀ ਦੀ ਦੂਜੀ ਮੰਜ਼ਿਲ ’ਤੇ ਉਸ ਸਮੇਂ ਲੱਗੀ, ਜਦੋਂ ਮਜ਼ਦੂਰ ਬੈਟਰੀਆਂ ਦੀ ਜਾਂਚ ਤੇ ਪੈਕਿੰਗ ਦਾ ਕੰਮ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸਥਾਨਕ ਅੱਗ ਬੁਝਾਊ ਦਸਤੇ ਦੇ ਅਧਿਕਾਰੀ ਕਿਮ ਜਿਨ-ਯੰੰਗ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ 18 ਚੀਨੀ, ਦੋ ਦੱਖਣੀ ਕੋਰਿਆਈ ਅਤੇ ਇੱਕ ਲਾਓਸ ਦਾ ਨਾਗਰਿਕ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਵਿੱਚੋਂ ਇੱਕ ਦੀ ਕੌਮੀਅਤ ਦੀ ਫਿਲਹਾਲ ਪਛਾਣ ਨਹੀਂ ਹੋ ਸਕੀ। ਪਿਛਲੇ ਕੁੱਝ ਦਹਾਕਿਆਂ ਦੌਰਾਨ ਚੀਨ ਦੇ ਕਈ ਲੋਕਾਂ ਨੇ ਨੌਕਰੀ ਦੀ ਭਾਲ ਲਈ ਦੱਖਣੀ ਕੋਰੀਆ ਦਾ ਰੁਖ਼ ਕਰ ਗਏ। ਦੱਖਣੀ-ਪੂਰਬੀ ਏਸ਼ਿਆਈ ਨਾਗਰਿਕ ਹੋਰ ਵਿਦੇਸ਼ੀ ਪਰਵਾਸੀਆਂ ਵਾਂਗ ਫੈਕਟਰੀਆਂ ਵਿੱਚ ਹਮੇਸ਼ਾ ਘੱਟ ਤਨਖ਼ਾਹ ’ਤੇ ਹੱਡ-ਤੋੜਵੀਂ ਮਿਹਨਤ ਕਰਦੇ ਹਨ ਜਿਸ ਤੋਂ ਸਥਾਨਕ ਬਿਹਤਰ ਸਹੂਲਤਾਂ ਮਾਣ ਰਹੇ ਦੱਖਣੀ ਕੋਰਿਆਈ ਦੂਰ ਰਹਿੰਦੇ ਹਨ। ਕਿਮ ਨੇ ਕਿਹਾ ਕਿ ਫੈਕਟਰੀ ਦਾ ਇੱਕ ਮਜ਼ਦੂਰ ਲਾਪਤਾ ਹੈ ਜਿਸ ਦੀ ਭਾਲ ਕੀਤੀ ਜਾ ਰਹੀ ਹੈ। -ਏਪੀ

Advertisement

Advertisement
Advertisement