For the best experience, open
https://m.punjabitribuneonline.com
on your mobile browser.
Advertisement

ਦੱਖਣੀ ਕੋਰੀਆ: ਬਿੱਲੀਆਂ ਮਾਰਨ ਵਾਲੇ ਨੂੰ 14 ਮਹੀਨੇ ਦੀ ਕੈਦ

07:01 AM Apr 24, 2024 IST
ਦੱਖਣੀ ਕੋਰੀਆ  ਬਿੱਲੀਆਂ ਮਾਰਨ ਵਾਲੇ ਨੂੰ 14 ਮਹੀਨੇ ਦੀ ਕੈਦ
Advertisement

ਸਿਓਲ, 23 ਅਪਰੈਲ
ਦੱਖਣੀ ਕੋਰੀਆ ਦੇ ਇੱਕ ਵਿਅਕਤੀ ਨੂੰ 76 ਬਿੱਲੀਆਂ ਮਾਰਨ ਦੇ ਦੋਸ਼ ਜੋ ਹਾਲੀਆ ਵਰ੍ਹਿਆਂ ’ਚ ਦੇਸ਼ ਜਾਨਵਰਾਂ ’ਤੇ ਅੱਤਿਆਚਾਰ ਦੇ ਸੰਗੀਨ ਕੇਸਾਂ ਵਿੱਚੋਂ ਇੱਕ ਹੈ, ਹੇਠ 14 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੱਖਣ-ਪੂਰਬੀ ਕੋਰੀਆ ਵਿੱਚ ਚਾਂਗਵੌਨ ਜ਼ਿਲ੍ਹਾ ਅਦਾਲਤ ਨੇ ਅੱਜ ਕਿਹਾ ਕਿ ਵਿਅਕਤੀ, ਜਿਸ ਦੀ ਉਮਰ 20 ਤੋਂ 30 ਸਾਲਾਂ ਦੇ ਵਿਚਕਾਰ ਹੈ, ਨੂੰ ਦੱਖਣੀ ਕੋਰੀਆ ਜਾਨਵਰ ਸੁਰੱਖਿਆ ਐਕਟ ਦੀ ਉਲੰਘਣਾ ਦੇ ਦੋਸ਼ ਹੇਠ ਪਿਛਲੇ ਹਫ਼ਤੇ ਦੋਸ਼ੀ ਠਹਿਰਾਇਆ ਗਿਆ ਸੀ। ਅਦਾਲਤ ਦੇ ਫ਼ੈਸਲੇ ਮੁਤਾਬਕ ਉਕਤ ਵਿਅਕਤੀ ਨੇ ਬਿੱਲੀਆਂ ਵੱਲੋਂ ਉਸ ਦੀ ਕਾਰ ’ਤੇ ਝਰੀਟਾਂ ਪਾਏ ਜਾਣ ਮਗਰੋਂ ਜਾਨਵਰਾਂ ਨਾਲ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ ਅਤੇ ਦਸੰਬਰ 2022 ਤੋਂ ਸਤੰਬਰ 2023 ਦੌਰਾਨ ਬਿੱਲੀਆਂ ਮਾਰ ਦਿੱਤੀਆਂ। ਅਦਾਲਤ ਨੇ ਕਿਹਾ ਕਿ ਉਸ ਨੇ ਕਈ ਲਾਵਾਰਸ ਬਿੱਲੀਆਂ ਫੜੀਆਂ ਤੇ ਕੁਝ ਨੂੰ ਆਨਲਾਈਨ ਸਾਈਟਾਂ ਤੋਂ ਗੋਦ ਲਿਆ ਸੀ। -ਏਪੀ

Advertisement

Advertisement
Author Image

joginder kumar

View all posts

Advertisement
Advertisement
×