ਦੱਖਣੀ ਅਫਰੀਕਾ: ਬੱਸ ਨੂੰ ਡੂੰਘੀ ਖੱਡ ’ਚ ਡਿੱਗਣ ਮਗਰੋਂ ਅੱਗ ਲੱਗੀ, 45 ਮੌਤਾਂ ਤੇ ਸਿਰਫ਼ 8 ਸਾਲ ਦਾ ਬੱਚਾ ਬਚਿਆ
11:37 AM Mar 29, 2024 IST
Advertisement
ਕੇਪਟਾਊਨ, 29 ਮਾਰਚ
ਦੱਖਣੀ ਅਫਰੀਕਾ ਵਿੱਚ ਅੱਜ ਈਸਟਰ ਦੇ ਜਸ਼ਨਾਂ ਲਈ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ਪਹਾੜੀ ਤੋਂ ਡਿੱਗ ਗਈ ਅਤੇ ਉਸ ਨੂੰ ਅੱਗ ਲੱਗ ਗਈ, ਜਿਸ ਕਾਰਨ ਘੱਟੋ-ਘੱਟ 45 ਲੋਕਾਂ ਦੀ ਮੌਤ ਹੋ ਗਈ। ਉੱਤਰੀ ਲਿਮਪੋਪੋ ਸੂਬੇ ਦੇ ਅਧਿਕਾਰੀਆਂ ਨੇ ਕਿਹਾ ਕਿ ਹਾਦਸੇ ਦਾ ਇੱਕੋ ਇੱਕ ਅੱਠ ਸਾਲ ਦਾ ਬੱਚਾ ਬਚਿਆ, ਜਿਸ ਦਾ ਇਲਾਜ ਕੀਤਾ ਜਾ ਰਿਹਾ ਸੀ। ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਲਿਮਪੋਪੋ ਸੂਬਾਈ ਸਰਕਾਰ ਨੇ ਕਿਹਾ ਕਿ ਬੱਸ ਮਮਤਾਕਾਲਾ ਪੁਲ ਤੋਂ ਹੇਠਾਂ ਖੱਡ ਵਿੱਚ 164 ਫੁੱਟ ਡਿੱਗ ਗਈ ਅਤੇ ਅੱਗ ਲੱਗ ਗਈ।
Advertisement
Advertisement
Advertisement