ਆਮਦਨ ਕਰ ਕਾਨੂੰਨ ਦੀ ਸਮੀਖਿਆ ਲਈ ਸੁਝਾਅ ਮੰਗੇ
07:41 AM Oct 08, 2024 IST
Advertisement
ਨਵੀਂ ਦਿੱਲੀ, 7 ਅਕਤੂਬਰ
ਆਮਦਨ ਕਰ ਵਿਭਾਗ ਨੇ ਛੇ ਦਹਾਕੇ ਪੁਰਾਣੇ ਆਮਦਨ ਕਰ (ਆਈਟੀ) ਕਾਨੂੰਨ ਦੀ ਸਮੀਖਿਆ ਲਈ ਲੋਕਾਂ ਤੋਂ ਸੁਝਾਅ ਮੰਗੇ ਹਨ। ਸੀਬੀਡੀਟੀ ਨੇ ਕਿਹਾ ਕਿ ਇਹ ਸੁਝਾਅ ਚਾਰ ਸ਼੍ਰੇਣੀਆਂ ਜਿਵੇਂ ਕਾਨੂੰਨ ਦੀ ਭਾਸ਼ਾ ਨੂੰ ਸਰਲ ਬਣਾਉਣ, ਕਾਨੂੰਨੀ ਵਿਵਾਦ ਤੇ ਪਾਲਣਾ ਦੀ ਕਮੀ ਅਤੇ ਸਮਾਂ ਵਿਹਾ ਚੁੱਕੇ ਪ੍ਰਬੰਧਾਂ ਦੀ ਨਜ਼ਰਸਾਨੀ ਲਈ ਮੰਗੇ ਗਏ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ’ਚ ਆਮਦਨ ਕਰ ਕਾਨੂੰਨ 1961 ਦੀ ਵਿਆਪਕ ਸਮੀਖਿਆ ਛੇ ਮਹੀਨਿਆਂ ’ਚ ਪੂਰੀ ਕਰਨ ਦਾ ਐਲਾਨ ਕੀਤਾ ਸੀ। ਕੇਂਦਰੀ ਡਾਇਰੈਕਟ ਟੈਕਸ ਬੋਰਡ (ਸੀਬੀਡੀਟੀ) ਨੇ ਇਸ ਸਬੰਧ ’ਚ ਸਮੀਖਿਆ ’ਤੇ ਨਜ਼ਰ ਰੱਖਣ ਅਤੇ ਕਾਨੂੰਨ ਨੂੰ ਸੰਖੇਪ ਰੂਪ ਦੇਣ, ਸਪੱਸ਼ਟ ਅਤੇ ਸਮਝਣ ਵਾਸਤੇ ਸੌਖਾ ਬਣਾਉਣ ਲਈ ਅੰਦਰੂਨੀ ਕਮੇਟੀ ਕਾਇਮ ਕੀਤੀ ਹੈ। ਇਸ ਨਾਲ ਵਿਵਾਦਾਂ ਦੇ ਘੱਟ ਹੋਣ ਸਦਕਾ ਕਰਦਾਤਾ ਟੈਕਸ ਸਬੰਧੀ ਬੇਫਿਕਰ ਹੋ ਸਕਣਗੇ। -ਪੀਟੀਆਈ
Advertisement
Advertisement
Advertisement