For the best experience, open
https://m.punjabitribuneonline.com
on your mobile browser.
Advertisement

ਸਥਾਨਕ ਚੋਣਾਂ ’ਚ ਹਾਰ ਮਗਰੋਂ ਸੂਨਕ ਵੱਲੋਂ ਹੋਰ ਸਖ਼ਤ ਮਿਹਨਤ ਦਾ ਵਾਅਦਾ

08:01 AM May 06, 2024 IST
ਸਥਾਨਕ ਚੋਣਾਂ ’ਚ ਹਾਰ ਮਗਰੋਂ ਸੂਨਕ ਵੱਲੋਂ ਹੋਰ ਸਖ਼ਤ ਮਿਹਨਤ ਦਾ ਵਾਅਦਾ
Advertisement

ਲੰਡਨ, 5 ਮਈ
ਸਥਾਨਕ ਚੋਣਾਂ ’ਚ ਕੰਜ਼ਰਵੇਟਿਵ ਪਾਰਟੀ ਦੀ ਹਾਰ ਮਗਰੋਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਹੋਰ ਸਖ਼ਤ ਮਿਹਨਤ ਕਰਨ ਦਾ ਵਾਅਦਾ ਕੀਤਾ ਹੈ। ਪ੍ਰਧਾਨ ਮੰਤਰੀ ਦਾ ਬਿਆਨ ਉਸ ਸਮੇਂ ਆਇਆ ਹੈ ਜਦੋਂ ਪਾਰਟੀ ਦੇ ਗੜ੍ਹ ਵੈਸਟ ਮਿਡਲੈਂਡਜ਼ ’ਚ ਮੇਅਰ ਐਂਡੀ ਸਟਰੀਟ ਫਸਵੇਂ ਮੁਕਾਬਲੇ ’ਚ ਚੋਣ ਹਾਰ ਗਿਆ। ਟੀਸ ਵੈਲੀ ’ਚ ਕੰਜ਼ਰਵੇਟਿਵ ਦੇ ਮੇਅਰ ਬੇਨ ਹਾਓਚੇਨ ਦੀ ਜਿੱਤ ਨਾਲ ਪਾਰਟੀ ਨੂੰ ਕੁਝ ਆਸ ਜ਼ਰੂਰ ਬੱਝੀ ਹੈ। ਸੂਨਕ ਨੇ ਕਿਹਾ ਕਿ ਕੰਜ਼ਰਵੇਟਿਵ ਕੌਂਸਲਰਾਂ ਦੀ ਹਾਰ ਨਾਲ ਨਿਰਾਸ਼ਾ ਜ਼ਰੂਰ ਹੋਈ ਹੈ ਪਰ ਉਹ ਆਪਣੀ ਯੋਜਨਾ ਮੁਤਾਬਕ ਅਗਾਂਹ ਵਧਦੇ ਰਹਿਣਗੇ। ਬਾਗ਼ੀਆਂ ਨੇ ਇਸ ਵਾਰ ਉਸ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਦੀ ਬਜਾਏ ਪਾਰਟੀ ਦੇ ਅਹਿਮ ਮੁੱਦੇ ਲਾਗੂ ਕਰਨ ਲਈ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ’ਚ ਕਾਨੂੰਨੀ ਪਰਵਾਸ ਸੀਮਤ ਕਰਨ ਅਤੇ ਟੈਕਸ ਕਟੌਤੀ ਆਦਿ ਜਿਹੇ ਮੁੱਦੇ ਸ਼ਾਮਲ ਹਨ। ਸਾਬਕਾ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੇ ਸੂਨਕ ਖ਼ਿਲਾਫ਼ ਝੰਡਾ ਚੁੱਕਿਆ ਹੈ। ਸੁਏਲਾ ਨੇ ਕਿਹਾ ਕਿ ਆਗੂ ਬਦਲਣ ਨਾਲ ਕੋਈ ਲਾਭ ਨਹੀਂ ਹੋਵੇਗਾ। ਹੋਰ ਆਗੂਆਂ ਨੇ ਕਿਹਾ ਕਿ ਸੂਨਕ ਲਈ ਇਹ ਹਰਕਤ ’ਚ ਆਉਣ ਦਾ ਵੇਲਾ ਹੈ ਕਿਉਂਕਿ ਸਥਾਨਕ ਚੋਣ ਨਤੀਜਿਆਂ ’ਚ ਲੇਬਰ ਦੀ ਚੜ੍ਹਤ ਨੇ ਦਿਖਾ ਦਿੱਤਾ ਹੈ ਕਿ ਇਸ ਸਾਲ ਹੋਣ ਵਾਲੀਆਂ ਆਮ ਚੋਣਾਂ ’ਚ ਰੁਝਾਨ ਕਿਧਰ ਰਹਿਣ ਵਾਲਾ ਹੈ। ਵਿਰੋਧੀ ਧਿਰ ਦੇ ਆਗੂ ਸਰ ਕੀਰ ਸਟਾਰਮਰ ਨੇ ਪਾਰਟੀ ਦੀ ਜਿੱਤ ’ਤੇ ਵਧਾਈ ਦਿੱਤੀ ਹੈ। ਲੰਡਨ ਮੇਅਰ ਦੀ ਚੋਣ ’ਚ ਲੇਬਰ ਪਾਰਟੀ ਦਾ ਸਾਦਿਕ ਖ਼ਾਨ ਲਗਾਤਾਰ ਤੀਜੀ ਵਾਰ ਜਿੱਤਣ ’ਚ ਕਾਮਯਾਬ ਰਿਹਾ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×