ਫ਼ਿਲਮ ‘ਫਤਹਿ’ ਨਾਲ ਨਿਰਦੇਸ਼ਕ ਬਣਿਆ ਸੋਨੂ ਸੂਦ
ਮੁੰਬਈ: ਬੌਲੀਵੁੱਡ ਅਦਾਕਾਰ ਸੋਨੂ ਸੂਦ ਦੀ ਨਵੀਂ ਫਿਲਮ ‘ਫਤਹਿ’ ਆ ਰਹੀ ਹੈ ਜਿਸ ਨੂੰ ਲੈ ਕੇ ਉਹ ਬਹੁਤ ਖੁਸ਼ ਹੈ। ਉਸ ਨੇ ਕਿਹਾ ਕਿ ਇਹ ਐਕਸ਼ਨ ਫਿਲਮ ਦਰਸ਼ਕਾਂ ਦੀਆਂ ਉਮੀਦਾਂ ’ਤੇ ਖਰੀ ਉਤਰੇਗੀ। ਸੋਨੂ ਸੂਦ ਨੇ ਕਿਹਾ ਕਿ ਬਤੌਰ ਅਦਾਕਾਰ ਤੇ ਨਿਰਦੇਸ਼ਕ ਇਹ ਫਿਲਮ ਕਰਕੇ ਉਸ ਨੂੰ ਤਸੱਲੀ ਹੋਈ ਹੈ ਤੇ ਇਹ ਫਿਲਮ ਉਸ ਲਈ ਇੱਕ ਸ਼ਾਨਦਾਰ ਤਜਰਬਾ ਰਹੀ ਹੈ। ਜਾਣਕਾਰੀ ਅਨੁਸਾਰ ਨਿਰਦੇਸ਼ਕ ਵਜੋਂ ‘ਫਤਹਿ’ ਸੋਨੂ ਸੂਦ ਦੀ ਪਹਿਲੀ ਫਿਲਮ ਹੈ। ਅਦਾਕਾਰ ਨੇ ‘ਐਕਸ’ ’ਤੇ ਆਖਿਆ ਕਿ ਉਹ ਫ਼ਿਲਮ ਲਈ ਆਪਣੀ ਪੂਰੀ ਵਾਹ ਲਾ ਦੇਵੇਗਾ। ਸੋਨੂ ਸੂਦ ਨੇ ਕਿਹਾ, ‘‘ਮੈਂ ਕਈ ਸਾਲਾਂ ਤੋਂ ਫ਼ਿਲਮਾਂ ਕਰ ਰਿਹਾ ਹਾਂ। ਪਰਮਾਤਮਾ ਦੀ ਕਿਰਪਾ ਨਾਲ ਮੈਂ ਵਧੀਆ ਕੰਮ ਕੀਤਾ ਹੈ ਪਰ ਮੇਰੀ ਇੱਛਾ ਸੀ ਕਿ ਇਕ ਅਜਿਹੀ ਐਕਸ਼ਨ ਫ਼ਿਲਮ ਕੀਤੀ ਜਾਵੇਗੀ ਜੋ ਦਰਸ਼ਕਾਂ ਦੀਆਂ ਉਮੀਦਾਂ ’ਤੇ ਖਰੀ ਉਤਰੇ। ਫਿਲਮ ‘ਫਤਿਹ’ ਨਾਲ ਮੇਰੀ ਉਹ ਇੱਛਾ ਪੂਰੀ ਹੋ ਹੋਈ ਹੈ ਕਿਉਂਕਿ ਇਹ ਫਿਲਮ ਮੇਰੇ ਲਈ ਬਤੌਰ ਅਦਾਕਾਰ ਤੇ ਨਿਰਦੇਸ਼ਕ ਬਹੁਤ ਸ਼ਾਨਦਾਰ ਰਹੀ ਹੈ। ਉਮੀਦ ਹੈ ਕਿ ਇਹ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਵੇਗੀ।’’ ਜ਼ਿਕਰਯੋਗ ਹੈ ਕਿ ਫਿਲਮ ਵਿੱਚ ਅਦਾਕਾਰਾ ਜੈਕਲਿਨ ਫਰਨਾਂਡੇਜ਼ ਤੇ ਵਿਜੇ ਰਾਜ਼ ਨਜ਼ਰ ਆਉਣਗੇ ਜਿਸ ਵਿੱਚ ਇਕ ਔਰਤ ਦੀ ਸੁਰੱਖਿਆ ਸਾਬਕਾ ਗੈਂਗਸਟਰ ਦੇ ਜ਼ਿੰਮੇ ਹੁੰਦੀ ਹੈ। -ਆਈਏਐੱਨਐੱਸ