For the best experience, open
https://m.punjabitribuneonline.com
on your mobile browser.
Advertisement

ਸੋਨੂੰ ਨਿਗਮ ਅਤੇ ਸ਼੍ਰੇਆ ਘੋਸ਼ਾਲ ਪਹੁੰਚੇ ਕੇਬੀਸੀ ’ਚ

08:41 AM Sep 20, 2024 IST
ਸੋਨੂੰ ਨਿਗਮ ਅਤੇ ਸ਼੍ਰੇਆ ਘੋਸ਼ਾਲ ਪਹੁੰਚੇ ਕੇਬੀਸੀ ’ਚ
Advertisement

ਮੁੰਬਈ:

Advertisement

ਗਾਇਕ ਸੋਨੂੰ ਨਿਗਮ ਅਤੇ ਸ਼੍ਰੇਆ ਘੋਸ਼ਾਲ ਹਾਲ ਹੀ ਵਿੱਚ ਕੁਇਜ਼ ਆਧਾਰਿਤ ਰਿਐਲਿਟੀ ਸ਼ੋਅ ‘ਕੌਨ ਬਣੇਗਾ ਕਰੋੜਪਤੀ’ ਵਿੱਚ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਅਦਾਕਾਰ ਅਮਿਤਾਭ ਬੱਚਨ ਲਈ ‘ਤੇਰੇ ਮੇਰੇ ਮਿਲਨ ਕੀ ਯੇ ਰੈਨਾ’ ਗੀਤ ਗਾਇਆ। ਸ਼ੋਅ ਦੇ ਨਿਰਮਾਤਾਵਾਂ ਵੱਲੋਂ ਸਾਂਝੀ ਕੀਤੀ ਪ੍ਰੋਮੋ ਵੀਡੀਓ ਵਿੱਚ ਸੋਨੂੰ ਅਤੇ ਸ਼੍ਰੇਆ ਨੂੰ ਹੌਟ ਸੀਟ ’ਤੇ ਦਿਖਾਇਆ ਗਿਆ ਹੈ। ਇਸ ਮੌਕੇ ਸੋਨੂੰ ਬਿੱਗ ਬੀ ਨੂੰ ਕਹਿੰਦੇ ਹਨ ਕਿ ਉਹ ਅਤੇ ਸ਼੍ਰੇਆ ਨੇ ਸੋਚਿਆ ਸੀ ਕਿ ਉਹ ਤੁਹਾਡੇ ਲਈ ਕੁਝ ਖਾਸ ਕਰਨਗੇ। ਇਹ ਪਹਿਲੀ ਵਾਰ ਹੈ, ਜਦੋਂ ਅਸੀਂ ਅਜਿਹਾ ਕਰ ਰਹੇ ਹਾਂ। ਇਹ ਤੁਹਾਡੇ ਲਈ ਸਾਡਾ ਪਿਆਰ ਹੈ। ਇਸ ਕਲਿੱਪ ਵਿੱਚ ਸੋਨੂੰ ਹਿੰਦੀ ਵਿੱਚ ਅਤੇ ਸ਼੍ਰੇਆ ਬੰਗਲਾ ਵਿੱਚ ਗੀਤ ਗਾਉਂਦੀ ਦਿਖਾਈ ਦਿੰਦੀ ਹੈ, ਜਿੱਥੇ ਸੋਨੂੰ ਨੇ ਕਰੀਮ ਰੰਗ ਦਾ ਸੂਟ ਪਾਇਆ ਹੋਇਆ ਸੀ, ਉਥੇ ਹੀ ਸ਼੍ਰੇਆ ਨੇ ਕਾਲੀ ਸਾੜ੍ਹੀ ਪਹਿਨੀ ਹੋਈ ਸੀ। ਜ਼ਿਕਰਯੋਗ ਹੈ ਕਿ ‘ਤੇਰੇ ਮੇਰੇ ਮਿਲਨ ਕੀ ਯੇ ਰੈਨਾ’ ਫ਼ਿਲਮ ‘ਅਭਿਮਾਨ’ ਦਾ ਗੀਤ ਹੈ। ਇਹ ਗੀਤ ਫ਼ਿਲਮ ਵਿੱਚ ਬਿੱਗ ਬੀ ਅਤੇ ਉਸ ਦੀ ਪਤਨੀ ਜਯਾ ਬੱਚਨ ’ਤੇ ਫ਼ਿਲਮਾਇਆ ਗਿਆ ਹੈ। ਇਹ ਫ਼ਿਲਮ 1970 ਦੀ ਬੰਗਾਲੀ ਫਿਲਮ ‘ਬਿਲੰਬਿਤਾ ਲੋਏ’ ਉੱਤੇ ਆਧਾਰਿਤ ਸੀ, ਜਿਸ ਵਿੱਚ ਉੱਤਮ ਕੁਮਾਰ ਅਤੇ ਸੁਪ੍ਰਿਆ ਦੇਵੀ ਨੇ ਅਦਾਕਾਰੀ ਕੀਤੀ ਸੀ। -ਆਈਏਐੱਨਐੱਸ

Advertisement

Advertisement
Author Image

joginder kumar

View all posts

Advertisement