For the best experience, open
https://m.punjabitribuneonline.com
on your mobile browser.
Advertisement

ਪੁੱਤਰਾਂ ਤੇ ਪਤੀਆਂ ਨੇ ਸੰਭਾਲੀ ਔਰਤ ਉਮੀਦਵਾਰਾਂ ਦੀ ਪ੍ਰਚਾਰ ਮੁਹਿੰਮ

06:20 AM Oct 10, 2024 IST
ਪੁੱਤਰਾਂ ਤੇ ਪਤੀਆਂ ਨੇ ਸੰਭਾਲੀ ਔਰਤ ਉਮੀਦਵਾਰਾਂ ਦੀ ਪ੍ਰਚਾਰ ਮੁਹਿੰਮ
Advertisement

ਕਰਮਜੀਤ ਸਿੰਘ ਚਿੱਲਾ
ਐਸਏਐਸਨਗਰ(ਮੁਹਾਲੀ), 9 ਅਕਤੂਬਰ
ਮੁਹਾਲੀ ਬਲਾਕ ਦੇ ਪਿੰਡਾਂ ਵਿੱਚ ਪੰਚਾਇਤੀ ਚੋਣਾਂ ਦਾ ਮਾਹੌਲ ਭਖ ਗਿਆ ਹੈ। ਸਵੇਰੇ ਸ਼ਾਮ ਪੰਚੀ-ਸਰਪੰਚੀ ਦੀਆਂ ਚੋਣਾਂ ਲੜ ਰਹੇ ਉਮੀਦਵਾਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਤੇ ਸਮਰਥਕਾਂ ਨੇ ਘਰ-ਘਰ ਜਾ ਕੇ ਵੋਟਾਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਹਨ। ਪਿੰਡਾਂ ਦੀਆਂ ਕੰਧਾਂ ਉੱਤੇ ਉਮੀਦਵਾਰਾਂ ਦੇ ਇਸ਼ਤਿਹਾਰ ਵੀ ਨਜ਼ਰ ਆਉਣ ਲੱਗੇ ਹਨ। ਪੰਚੀ ਅਤੇ ਸਰਪੰਚੀ ਦੀ ਚੋਣ ਲੜ ਰਹੀਆਂ ਮਹਿਲਾਵਾਂ ਜ਼ਿਆਦਾਤਰ ਨਾਮ ਦੀਆਂ ਹੀ ਉਮੀਦਵਾਰ ਹਨ। ਉਨ੍ਹਾਂ ਦੇ ਚੋਣ ਪ੍ਰਚਾਰ ਦੀ ਸਾਰੀ ਕਮਾਨ ਉਨ੍ਹਾਂ ਦੇ ਪਤੀਆਂ ਤੇ ਪੁੱਤਰਾਂ ਦੇ ਹੱਥ ਹੈ।
ਮੁਹਾਲੀ ਬਲਾਕ ਦੇ ਪਿੰਡ ਕੈਲੋਂ, ਸੇਖਨਮਾਜਰਾ, ਧੀਰਪੁਰ, ਦੈੜੀ, ਰਾਏਪੁਰ ਖੁਰਦ, ਗਿੱਦੜਪੁਰ, ਮਿੰਡੇਮਾਜਰਾ ਆਦਿ ਵਿਖੇ ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਜਾ ਚੁੱਕੀਆਂ ਹਨ। ਦੁਰਾਲੀ, ਚਿੱਲਾ ਆਦਿ ਪਿੰਡਾਂ ਵਿੱਚ ਪੰਚਾਂ ਦੀ ਚੋਣ ਸਹਿਮਤੀ ਨਾਲ ਹੋ ਚੁੱਕੀ ਹੈ ਜਦੋਂਕਿ ਸਰਪੰਚੀ ਲਈ ਵੋਟਾਂ ਪੈ ਰਹੀਆਂ ਹਨ। ਬਲਾਕ ਦੇ ਵੱਡੇ ਪਿੰਡ ਕੁਰੜੀ ਵਿੱਚ ਨਾਹਰ ਸਿੰਘ ਅਤੇ ਕੁਲਦੀਪ ਸਿੰਘ ਦਰਮਿਆਨ ਸਿੱਧਾ ਮੁਕਾਬਲਾ ਹੈ। ਇਸੇ ਤਰ੍ਹਾਂ ਬਠਲਾਣਾ ਵਿੱਚ ਹਰਪਾਲ ਸਿੰਘ ਤੇ ਰਣਵੀਰ ਰਾਣਾ ਵਿਚਕਾਰ ਮੁਕਾਬਲਾ ਹੈ। ਮਨੌਲੀ ਵਿਚ ਕੁਲਵੀਰ ਸਿੰਘ ਤੇ ਪ੍ਰਦੀਪ ਕੁਮਾਰ ਦੀ ਸਿੱਧੀ ਟੱਕਰ ਹੈ। ਮੌਲੀ ਵਿਖੇ ਵੀ ਦੋ ਉਮੀਦਵਾਰਾਂ ਦਰਮਿਆਨ ਸਿੱਧਾ ਮੁਕਾਬਲਾ ਹੈ। ਸਨੇਟਾ ਦੀ ਐਸਸੀ ਵਰਗ ਲਈ ਰਾਖਵੀਂ ਸੀਟ ਤੇ ਛੇ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਦੁਰਾਲੀ ਵਿੱਚ ਤਿੰਨ, ਚਿੱਲਾ ਵਿੱਚ ਚਾਰ, ਬੈਰੋਂਪੁਰ ਵਿੱਚ ਦੋ, ਭਾਗੋਮਾਜਰਾ ਵਿੱਚ ਤਿੰਨ, ਕੁਰੜਾ ਵਿੱਚ ਦੋ, ਸੁਖਗੜ੍ਹ ਵਿੱਚ ਦੋ, ਚਾਉਮਾਜਰਾ ਵਿੱਚ ਦੋ, ਕੰਬਾਲਾ ਵਿੱਚ ਦੋ ਉਮੀਦਵਾਰਾਂ ਦਰਮਿਆਨ ਮੁਕਾਬਲਾ ਹੋ ਰਿਹਾ ਹੈ।

Advertisement

Advertisement
Advertisement
Author Image

Advertisement