For the best experience, open
https://m.punjabitribuneonline.com
on your mobile browser.
Advertisement

ਧਮੋਟ ਖੁਰਦ ਦੰਗਲ ਮੇਲੇ ’ਚ ਸੋਨੀ ਸਿਹੋੜਾ ਨੇ ਜਿੱਤੀ ਝੰਡੀ ਦੀ ਕੁਸ਼ਤੀ

07:25 AM Apr 09, 2024 IST
ਧਮੋਟ ਖੁਰਦ ਦੰਗਲ ਮੇਲੇ ’ਚ ਸੋਨੀ ਸਿਹੋੜਾ ਨੇ ਜਿੱਤੀ ਝੰਡੀ ਦੀ ਕੁਸ਼ਤੀ
ਧਮੋਟ ਖੁਰਦ ਦੇ ਦੰਗਲ ਮੇਲੇ ’ਚ ਝੰਡੀ ਦੀ ਕੁਸ਼ਤੀ ਸ਼ੁਰੂ ਕਰਵਾਉਂਦੇ ਹੋਏ ਪ੍ਰਬੰਧਕ।
Advertisement

ਦੇਵਿੰਦਰ ਸਿੰਘ ਜੱਗੀ
ਪਾਇਲ, 8 ਅਪਰੈਲ
ਨੇੜਲੇ ਪਿੰਡ ਧਮੋਟ ਖੁਰਦ ਵਿੱਚ ਡੇਰਾ ਰਾਮਸਰ ਪ੍ਰਬੰਧਕ ਕਮੇਟੀ, ਗਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਬਾਬਾ ਰਾਘੋ ਰਾਮ ਦੇ ਸਾਲਾਨਾ ਜੋੜ ਮੇਲੇ ’ਤੇ ਭਾਰੀ ਕੁਸ਼ਤੀ ਦੰਗਲ ਮੇਲਾ ਕਰਵਾਇਆ ਗਿਆ, ਜਿਸ ਵਿੱਚ ਵੱਖ-ਵੱਖ ਅਖਾੜਿਆਂ ਦੇ 200 ਤੋਂ ਵੱਧ ਭਲਵਾਨਾਂ ਨੇ ਆਪਣੀ ਤਾਕਤ ਦੇ ਜੌਹਰ ਵਿਖਾਏ। ਵੱਡੀ ਝੰਡੀ ਦੀ 1 ਲੱਖ 15 ਹਜ਼ਾਰ ਰੁਪਏ ਦੀ ਕੁਸ਼ਤੀ ਕਮਲਜੀਤ ਡੂਮਛੇੜੀ ਤੇ ਧਰਮਿੰਦਰ ਕੁਹਾਲੀ ਅਤੇ ਦੂਜੀ ਝੰਡੀ ਦੀ 51 ਹਜ਼ਾਰ ਦੀ ਕੁਸ਼ਤੀ ਬਾਜ ਰੌਣੀ ਤੇ ਮੋਹਿਤ ਹਰਿਆਣਾ ਵਿੱਚਕਾਰ ਗਹਿਗੱਚ ਮੁਕਾਬਲੇ ਦੌਰਾਨ ਬਰਾਬਰ ਰਹੀਆਂ। ਤੀਜੀ 31 ਹਜ਼ਾਰ ਦੀ ਝੰਡੀ ਦੀ ਕੁਸ਼ਤੀ ਸੋਨੀ ਸਿਹੋੜਾ ਨੇ ਅਜੈ ਦੋਰਾਹਾ ਨੂੰ ਹਰਾ ਕੇ ਜਿੱਤੀ। ਚੌਥੀ 11,000 ਰੁਪਏ ਦੀ ਝੰਡੀ ਦੀ ਕੁਸ਼ਤੀ ਸਾਹਿਬਦੀਪ ਬਿਰੜਵਾਲ ਨੇ ਸੁਖਚੈਨ ਪਟਿਆਲਾ ਦੀ ਪਿੱਠ ਲਾ ਕੇ ਜਿੱਤੀ। ਪੰਜਵੀਂ 11,000 ਦੀ ਝੰਡੀ ਦੀ ਕੁਸ਼ਤੀ ਸੋਨੂੰ ਆਲਮਗੀਰ ਨੇ ਚੀਨੂੰ ਨੂੰ ਹਰਾ ਕੇ ਜਿੱਤੀ। ਇਸ ਦੰਗਲ ਮੇਲੇ ਮੌਕੇ ਪਹਿਲਵਾਨ ਅਮਰੀਕ ਸਿੰਘ ਰੌਣੀ ਦਾ 7100 ਰੁਪਏ ਤੇ ਲੋਈ ਨਾਲ ਵਿਸੇਸ਼ ਸਨਮਾਨ ਕੀਤਾ ਗਿਆ। ਇਸ ਦੰਗਲ ਮੇਲੇ ਨੂੰ ਨੇਪਰੇ ਚਾੜ੍ਹਨ ਲਈ ਪ੍ਰਧਾਨ ਗੁਰਮੀਤ ਸਿੰਘ ਮੀਤਾ, ਆੜਤੀ ਕੁਲਵਿੰਦਰ ਸਿੰਘ ਗਿੱਲ, ਪ੍ਰਧਾਨ ਕੁਲਦੀਪ ਸਿੰਘ, ਸੁਖਵੀਰ ਸਿੰਘ, ਅੰਮ੍ਰਿਤਪਾਲ ਸਿੰਘ, ਲਵਪ੍ਰੀਤ ਸਿੰਘ ਕੈਨੇਡਾ, ਜਗਤਾਰ ਸਿੰਘ ਗਿੱਲ ਟੈਂਕਰ, ਪ੍ਰਧਾਨ ਏ ਪੀ ਜੱਲਾ, ਸਰਪੰਚ ਹਰਦੀਪ ਸਿੰਘ, ਪ੍ਰਗਟ ਸਿੰਘ, ਆੜ੍ਹਤੀ ਮੋਹਣ ਸਿੰਘ, ਸਰਬਜੀਤ ਸਿੰਘ ਸਰਬਾ, ਸਰਪੰਚ ਰਮਨਦੀਪ ਸਿੰਘ, ਬਾਈ ਦਰਸ਼ਨ ਸਿੰਘ, ਕਰਮਵੀਰ ਸਿੰਘ ਕੈਨੇਡਾ, ਮਹਿੰਦਰ ਪਾਲ ਸਿੰਘ ਯੂਐੱਸਏ, ਬਲਵਿੰਦਰ ਸਿੰਘ ਤੇ ਜਸਵੀਰ ਸਿੰਘ ਗਿੱਲ ਕੈਨੇਡ ਵੱਲੋਂ ਵਧੇਰੇ ਸਹਿਯੋਗ ਦਿੱਤਾ ਗਿਆ। ਭਲਵਾਨਾਂ ਦੇ ਜੋੜ ਮਿਲਾਉਣ ਦੀ ਭੂਮਿਕਾ ਬਾਬਾ ਦੀਪਾ ਫਲਾਹੀ ਤੇ ਪ੍ਰਬੰਧਕ ਕਮੇਟੀ ਨੇ ਨਿਭਾਈ।

Advertisement

Advertisement
Author Image

Advertisement
Advertisement
×