For the best experience, open
https://m.punjabitribuneonline.com
on your mobile browser.
Advertisement

ਗੀਤਕਾਰ ਗਿੱਲ ਰੌਂਤਾ ਸਵੀਪ ਆਇਕਨ ਨਿਯੁਕਤ

10:55 AM Apr 03, 2024 IST
ਗੀਤਕਾਰ ਗਿੱਲ ਰੌਂਤਾ ਸਵੀਪ ਆਇਕਨ ਨਿਯੁਕਤ
Advertisement

ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 2 ਅਪਰੈਲ
ਲੋਕ ਸਭਾ ਚੋਣਾਂ ਵਿੱਚ ਵੋਟ ਫ਼ੀਸਦ ਵਧਾਉਣ ਦੇ ਉਦੇਸ਼ ਨਾਲ ਮੁੱਖ ਚੋਣ ਕਮਿਸ਼ਨ ਪੰਜਾਬ ਨੇ ਪ੍ਰਸਿੱਧ ਗੀਤਕਾਰ ਤੇ ਪੰਜਾਬੀ ਫਿਲਮ ਲੇਖਕ ਗਿੱਲ ਰੌਂਤਾ ਨੂੰ ਸਵੀਪ ਆਇਕਨ ਵਜੋਂ ਨਿਯੁਕਤ ਕੀਤਾ ਹੈ। ਡੀਸੀ ਮੋਗਾ ਕੁਲਵੰਤ ਸਿੰਘ ਨੇ ਗਿੱਲ ਰੌਂਤਾ ਨੂੰ ਆਪਣੇ ਦਫ਼ਤਰ ਬੁਲਾ ਕੇ ਨਿਯੁਕਤੀ ਦੀ ਵਧਾਈ ਦਿੰਦਿਆਂ ਇੱਕ ਜੂਨ ਨੂੰ ਹੋਣ ਵਾਲੀਆਂ ਚੋਣਾਂ ਸਬੰਧੀ ਉਸ ਦੀ ਭੂਮਿਕਾ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ। ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੋਵਾਲ ਨੇ ਵੀ ਗਿੱਲ ਰੌਂਤਾ ਨੂੰ ਵਧਾਈ ਦਿੱਤੀ। ਗਿੱਲ ਰੌਂਤਾ ਨੇ ਦੱਸਿਆ ਕਿ ਉਹ ਨੌਜਵਾਨਾਂ ਤੇ ਆਮ ਲੋਕਾਂ ਨੂੰ ਵੋਟ ਬਣਾਉਣ ਅਤੇ ਆਪਣੇ ਮਤਦਾਨ ਦੀ ਵਰਤੋਂ ਬਾਰੇ ਪ੍ਰੇਰਿਤ ਕਰੇਗਾ ਤਾਂ ਕਿ 70 ਫੀਸਦ ਤੋਂ ਜ਼ਿਆਦਾ ਮਤਦਾਨ ਹੋ ਸਕੇ।

Advertisement

Advertisement
Author Image

sukhwinder singh

View all posts

Advertisement
Advertisement
×