ਸੋਨਮ ਕਪੂਰ ਦੀ ‘ਬਲਾਈਂਡ’ 7 ਜੁਲਾਈ ਨੂੰ ਹੋਵੇਗੀ ਰਿਲੀਜ਼
ਮੁੰਬਈ: ਅਦਾਕਾਰਾ ਸੋਨਮ ਕਪੂਰ ਫਿਲਮ ‘ਬਲਾਈਂਡ’ ਨਾਲ ਫਿਲਮਾਂ ਵਿੱਚ ਵਾਪਸੀ ਕਰਨ ਜਾ ਰਹੀ ਹੈ। ਇਹ ਫਿਲਮ ਅਗਲੇ ਮਹੀਨੇ ਅਦਾਕਾਰਾ ਦੇ ਜਨਮ ਦਿਨ ਤੋਂ ਦੋ ਦਿਨ ਪਹਿਲਾਂ 7 ਜੁਲਾਈ ਨੂੰ ਜੀਓ ਸਿਨੇਮਾ ‘ਤੇ ਰਿਲੀਜ਼ ਕੀਤੀ ਜਾਵੇਗੀ। ਇਸ ਐਲਾਨ ਮਗਰੋਂ ਸੋਨਮ ਦੇ ਪ੍ਰਸ਼ੰਸਕਾਂ ਨੇ ਵੀ ਖੁਸ਼ੀ ਜ਼ਾਹਰ ਕੀਤੀ ਹੈ। ਇੱਕ ਨੇ ਸੋਸ਼ਲ ਮੀਡੀਆ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ, ‘ਵਾਹ…ਮੈਂ ਉਸ ਨੂੰ ਦੁਬਾਰਾ ਦੇਖਣ ਦੀ ਉਡੀਕ ਵਿੱਚ ਹਾਂ।’ ਇੱਕ ਹੋਰ ਨੇ ਕਿਹਾ, ‘ਇਹ ਫਿਲਮ ਦਿਲਚਸਪ ਲੱਗ ਰਹੀ ਹੈ।’ ਸ਼ੋਮ ਮਖੀਜਾ ਵੱਲੋਂ ਨਿਰਦੇਸ਼ਿਤ ਇਸ ਫਿਲਮ ਵਿੱਚ ਸੋਨਮ ਤੋਂ ਇਲਾਵਾ ਪੂਰਬ ਕੋਹਲੀ, ਵਿਨੈ ਪਾਠਕ, ਲਿਲਟ ਦੂਬੇ ਤੇ ਸ਼ੁਭਮ ਸਰਾਫ਼ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਹਾਲ ਹੀ ਵਿੱਚ ਫਿਲਮ ਦੇ ਨਿਰਮਾਤਾਵਾਂ ਨੇ ਫਿਲਮ ਦੀ ਪਹਿਲੀ ਝਲਕ ਵੀ ਸਾਂਝੀ ਕੀਤੀ ਹੈ। ਸਾਂਝੀ ਕੀਤੀ ਗਈ ਇੱਕ ਤਸਵੀਰ ਵਿੱਚ ਸੋਨਮ ਕਪੂਰ ਹੱਥ ਵਿੱਚ ਇੱਕ ਬੰਦੂਕ ਫੜੀ ਦਿਖਾਈ ਦੇ ਰਹੀ ਹੈ ਤੇ ਉਸ ਨੇ ਕਾਲੇ ਰੰਗ ਦੇ ਕੱਪੜੇ ਪਹਿਨੇ ਹੋਏ ਹਨ।’ ਇਹ ਫਿਲਮ ਜੀਓ ਸਟੂਡੀਓਜ਼ ਵੱਲੋਂ ਆਰਵੀ ਮੋਸ਼ਨ ਪਿਕਚਰਜ਼, ਲੀਡ ਫਿਲਮਜ਼ ਅਤੇ ਕ੍ਰੌਸ ਪਿਕਚਰਜ਼ ਪ੍ਰੋਡਕਸ਼ਨ ਨਾਲ ਰਲ ਕੇ ਤਿਆਰ ਕੀਤੀ ਗਈ ਹੈ। -ਏਐੱਨਆਈ