ਸੋਨਮ ਕਪੂਰ ਨੇ ਪਰਿਵਾਰ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ
07:48 AM Dec 09, 2024 IST
Advertisement
ਮੁੰਬਈ: ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਨੇ ਹਾਲ ਹੀ ਵਿੱਚ ਪਰਿਵਾਰ ਨਾਲ ਦੁਬਈ ਵਿੱਚ ਸਮੁੰਦਰ ਕੰਢੇ ਮੌਜ-ਮਸਤੀ ਕਰਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪਹਿਲੀ ਤਸਵੀਰ ਵਿੱਚ ਸੋਨਮ ਆਪਣੇ ਪਤੀ ਆਨੰਦ ਆਹੂਜਾ ਨਾਲ ਬੈਠੀ ਛਿਪਦੇ ਸੂਰਜ ਦਾ ਆਨੰਦ ਮਾਣਦੀ ਨਜ਼ਰ ਆ ਰਹੀ ਹੈ। ਅਗਲੀਆਂ ਤਸਵੀਰਾਂ ਵਿੱਚ ਉਹ ਆਪਣੇ ਪੁੱਤਰ ਵਾਯੂ ਨਾਲ ਸਮੁੰਦਰ ਕੰਢੇ ਖੇਡਦੀ ਦਿਖਾਈ ਦੇ ਰਹੀ ਹੈ। ਸਿਰਲੇਖ,‘ਦਿ ਬੈਸਟ ਵਰਜ਼ਨ ਆਫ ਮੀਅ (ਮੇਰਾ ਬਿਹਤਰੀਨ ਰੂਪ)’ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ ਰਾਹੀਂ ਉਸ ਨੇ ਆਪਣੇ ਪਤੀ ਆਨੰਦ ਆਹੂਜਾ ਲਈ ਪਿਆਰ ਦਾ ਇਜ਼ਹਾਰ ਵੀ ਕੀਤਾ ਹੈ। ਇਸ ਪੋਸਟ ਦੇ ਕੁਝ ਮਿੰਟਾਂ ਬਾਅਦ ਹੀ ਸੋਨਮ ਦੇ ਪਤੀ ਆਨੰਦ ਨੇ ਪ੍ਰਤੀਕਿਰਿਆ ਦਿੰਦਿਆਂ ਲਿਖਿਆ,‘ਬਹੁਤ ਹੀ ਪਿਆਰੀ ਪੋਸਟ ਤੇ ਪਿਆਰਾ ਸੁਨੇਹਾ।’ -ਆਈਏਐੱਨਐੱਸ
Advertisement
Advertisement
Advertisement