ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਬਾਗ਼ੀ4’ ਵਿੱਚ ਨਜ਼ਰ ਆਵੇਗੀ ਸੋਨਮ ਬਾਜਵਾ

07:42 AM Dec 13, 2024 IST

ਨਵੀਂ ਦਿੱਲੀ: ਟਾਈਗਰ ਸ਼ਰੌਫ ਦੀ ਫਿਲਮ ‘ਬਾਗ਼ੀ 4’ ਵਿੱਚ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਵੀ ਨਜ਼ਰ ਆਵੇਗੀ। ਇਹ ਫਿਲਮ ਬਾਗ਼ੀ ਫਿਲਮਾਂ ਦੀ ਲੜੀ ਤਹਿਤ ਹੀ ਬਣੇਗੀ ਅਤੇ ਇਹ ਇਸ ਦਾ ਚੌਥਾ ਪ੍ਰਾਜੈਕਟ ਹੋਵੇਗਾ। ਇਹ ਫਿਲਮ ਅਗਲੇ ਸਾਲ 5 ਸਤੰਬਰ 2025 ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਦਾ ਨਿਰਦੇਸ਼ਨ ਏ. ਹਰਸ਼ਾ ਵੱਲੋਂ ਕੀਤਾ ਜਾਵੇਗਾ, ਜਦੋਂਕਿ ਇਸ ਦਾ ਨਿਰਮਾਣ ਨਾਡੀਆਡਵਾਲਾ ਗ੍ਰੈਂਡਸਨ ਐਂਟਰਟੇਨਮੈਂਟ ਵੱਲੋਂ ਕੀਤਾ ਜਾਵੇਗਾ। ਪੰਜਾਬੀ ਅਦਾਕਾਰਾ ਦੇ ਇਸ ਫਿਲਮ ਵਿੱਚ ਹੋਣ ਬਾਰੇ ਜਾਣਕਾਰੀ ਅਦਾਕਾਰ ਟਾਈਗਰ ਨੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਸਟੋਰੀ ਵਿੱਚ ਦਿੱਤੀ ਹੈ। ਉਸ ਨੇ ਅਦਾਕਾਰਾ ਸੋਨਮ ਬਾਜਵਾ ਨੂੰ ਟੈਗ ਕਰ ਕੇ ਨਵੇਂ ਮੈਂਬਰ ਵਜੋਂ ਸ਼ਾਮਲ ਹੋਣ ’ਤੇ ਸਵਾਗਤ ਕੀਤਾ ਹੈ। ਸੋਨਮ ਬਾਜਵਾ ਪੰਜਾਬੀ ਫਿਲਮ ਸਨਅਤ ਵਿੱਚ ਕਾਫ਼ੀ ਚੰਗੀ ਪਛਾਣ ਬਣਾ ਚੁੱਕੀ ਹੈ। ਉਸ ਨੇ ‘ਨਿੱਕਾ ਜ਼ੈਲਦਾਰ’, ‘ਗੋਡੇ ਗੋਡੇ ਚਾਅ’ ਅਤੇ ‘ਮੰਜੇ ਬਿਸਤਰੇ’ ਫਿਲਮਾਂ ਵਿੱਚ ਕੰਮ ਕੀਤਾ ਹੈ। ਉਸ ਨੇ ਬੌਲੀਵੁੱਡ ਵਿੱਚ ‘ਹਾਊਸਫੁੱਲ 5’ ਨਾਲ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਇਹ ਫਿਲਮ ਇਸ ਮਹੀਨੇ ਦੇ ਅਖੀਰ ਵਿੱਚ ਰਿਲੀਜ਼ ਹੋਵੇਗੀ। ‘ਬਾਗ਼ੀ 4’ ਵਿੱਚ ਅਦਾਕਾਰ ਸੰਜੈ ਦੱਤ ਵੀ ਨਜ਼ਰ ਆਉਣਗੇ। ਅਦਾਕਾਰਾ ਸੋਨਮ ਬਾਜਵਾ ਇਸ ਤੋਂ ਪਹਿਲਾਂ ‘ਕੁੜੀ ਹਰਿਆਣੇ ਵੱਲ ਦੀ’ ਵਿੱਚ ਨਜ਼ਰ ਆਈ ਸੀ। -ਪੀਟੀਆਈ

Advertisement

Advertisement