For the best experience, open
https://m.punjabitribuneonline.com
on your mobile browser.
Advertisement

ਸੋਨਾਲੀ ਫੋਗਾਟ ਹੱਤਿਆ ਕਾਂਡ: ਸੁਧੀਰ ਸਾਂਗਵਾਨ ਨੂੰ ਜ਼ਮਾਨਤ ਮਿਲੀ

09:59 PM Jun 29, 2023 IST
ਸੋਨਾਲੀ ਫੋਗਾਟ ਹੱਤਿਆ ਕਾਂਡ  ਸੁਧੀਰ ਸਾਂਗਵਾਨ ਨੂੰ ਜ਼ਮਾਨਤ ਮਿਲੀ
Advertisement

ਪਣਜੀ, 24 ਜੂਨ

Advertisement

ਗੋਆ ਦੀ ਇੱਕ ਅਦਾਲਤ ਨੇ ਹਰਿਆਣਾ ਦੀ ਭਾਜਪਾ ਨੇਤਾ ਸੋਨਾਲੀ ਫੋਗਾਟ ਦੀ ਹੱਤਿਆ ਕਾਂਡ ਦੇ ਮੁੱਖ ਮੁਲਜ਼ਮ ਸੁਧੀਰ ਸਾਂਗਵਾਨ ਨੂੰ ਜ਼ਮਾਨਤ ਦੇ ਦਿੱਤੀ ਹੈ। ਪਿਛਲੇ ਸਾਲ ਅਗਸਤ ਵਿੱਚ ਆਪਣੇ ਦੋ ਸਹਿਯੋਗੀਆਂ ਨਾਲ ਪਾਰਟੀ ਕਰਨ ਮਗਰੋਂ ਫੋਗਾਟ (43) ਦੀ ਅੰਜੁਨਾ ਪਿੰਡ ਵਿੱਚੋਂ ਲਾਸ਼ ਮਿਲੀ ਸੀ। ਦੋਵਾਂ ‘ਤੇ ਦੋਸ਼ ਹਨ ਕਿ ਉਨ੍ਹਾਂ ਫੋਗਾਟ ਨੂੰ ਨਸ਼ੀਲਾ ਪਦਾਰਥ ਦਿੱਤਾ ਸੀ, ਜਿਸ ਦੀ ਓਵਰਡੋਜ਼ ਕਾਰਨ ਉਸ ਦੀ ਮੌਤ ਹੋ ਗਈ। ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਸਾਂਗਵਾਨ ਨੂੰ ਸ਼ੁੱਕਰਵਾਰ ਨੂੰ ਜ਼ਮਾਨਤ ਦੇ ਦਿੱਤੀ ਅਤੇ ਉਸ ਨੂੰ ਇੱਕ ਲੱਖ ਦਾ ਮੁਚੱਲਕਾ ਭਰਨ ਦਾ ਹੁਕਮ ਦਿੱਤਾ ਹੈ। ਸਾਂਗਵਾਨ ਦੇ ਵਕੀਲ ਨੇ ਦੱਸਿਆ ਕਿ ਅਦਾਲਤ ਨੇ ਉਸ ਨੂੰ ਸੂਬਾ ਨਾ ਛੱਡਣ ਅਤੇ ਹਰ ਸ਼ੁੱਕਰਵਾਰ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ। ਗੋਆ ਪੁਲੀਸ ਨੇ ਸਾਂਗਵਾਨ ਅਤੇ ਉਸ ਦੇ ਸਾਥੀ ਸੁਖਵਿੰਦਰ ਸਿੰਘ ਨੂੰ ਇਸ ਮਾਮਲੇ ਸਬੰਧੀ ਪਿਛਲੇ ਸਾਲ ਗ੍ਰਿਫ਼ਤਾਰ ਕੀਤਾ ਸੀ। -ਪੀਟੀਆਈ

Advertisement
Tags :
Advertisement
Advertisement
×