ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੋਨਾਲੀ ਫੋਗਾਟ ਹੱਤਿਆ ਕਾਂਡ: ਮੁੱਖ ਮੁਲਜ਼ਮ ਸੁਧੀਰ ਸਾਗਵਾਨ ਨੂੰ ਜ਼ਮਾਨਤ ਮਿਲੀ

10:09 PM Jun 29, 2023 IST

ਪਣਜੀ, 24 ਜੂਨ

Advertisement

ਹਰਿਆਣਾ ਦੀ ਭਾਜਪਾ ਆਗੂ ਸੋਨਾਲੀ ਫੋਗਾਟ ਦੇ ਕਤਲ ਦੇ ਮੁੱਖ ਮੁਲਜ਼ਮ ਸੁਧੀਰ ਸਾਗਵਾਨ ਨੂੰ ਗੋਆ ਦੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਪਿਛਲੇ ਸਾਲ ਅਗਸਤ ਵਿੱਚ ਫੋਗਾਟ (43) ਆਪਣੇ ਦੋ ਸਾਥੀਆਂ ਨਾਲ ਪਾਰਟੀ ਕਰਨ ਤੋਂ ਬਾਅਦ ਅੰਜੁਨਾ ਪਿੰਡ ਵਿੱਚ ਮ੍ਰਿਤ ਮਿਲੀ ਸੀ। ਦੋਵਾਂ ‘ਤੇ ਫੋਗਾਟ ਨੂੰ ਪਾਬੰਦੀਸ਼ੁਦਾ ਨਸ਼ੀਲੇ ਪਦਾਰਥ ਖੁਆਉਣ ਦਾ ਦੋਸ਼ ਹੈ। ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਸਾਗਵਾਨ ਨੂੰ ਜ਼ਮਾਨਤ ਦੇ ਦਿੱਤੀ ਅਤੇ ਉਸ ਨੂੰ ਇੱਕ ਲੱਖ ਰੁਪਏ ਦੇ ਮੁਚਲਕੇ ‘ਤੇ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ। ਸਾਂਗਵਾਨ ਦੇ ਵਕੀਲ ਨੇ ਕਿਹਾ ਕਿ ਅਦਾਲਤ ਨੇ ਉਸ ਦੇ ਮੁਵੱਕਿਲ ਨੂੰ ਰਾਜ ਨਾ ਛੱਡਣ ਅਤੇ ਹਰ ਸ਼ੁੱਕਰਵਾਰ ਨੂੰ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ। ਗੋਆ ਪੁਲੀਸ ਨੇ ਪਿਛਲੇ ਸਾਲ ਇਸ ਮਾਮਲੇ ਵਿੱਚ ਸਾਗਵਾਨ ਅਤੇ ਉਸ ਦੇ ਸਾਥੀ ਸੁਖਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ। ਫੋਗਾਟ ਛੁੱਟੀਆਂ ਮਨਾਂਉਣ ਗੋਆ ਗਈ ਸੀ ਤੇ 22-23 ਅਗਸਤ 2022 ਦੀ ਦਰਮਿਆਨੀ ਰਾਤ ਨੂੰ ਨਸ਼ੇ ਦੀ ‘ਓਵਰਡੋਜ਼’ ਕਾਰਨ ਉਸ ਦੀ ਮੌਤ ਹੋ ਗਈ। ਉਹ ਆਪਣੇ ਦੋ ਪੁਰਸ਼ ਸਾਥੀਆਂ ਨਾਲ ਗੋਆ ਪਹੁੰਚੀ ਸੀ।

Advertisement
Advertisement
Tags :
ਸਾਂਗਵਾਨਸੁਧੀਰਸੋਨਾਲੀਹੱਤਿਆਕਾਂਡ:ਜ਼ਮਾਨਤਫੋਗਾਟਮਿਲੀਮੁੱਖਮੁਲਜ਼ਮ