For the best experience, open
https://m.punjabitribuneonline.com
on your mobile browser.
Advertisement

ਸੋਨਾਕਸ਼ੀ ਵੱਲੋਂ ‘ਹੀਰਾਮੰਡੀ’ ਵਿਚਲੇ ਆਪਣੇ ਕਿਰਦਾਰ ਦੀ ਝਲਕ ਸਾਂਝੀ

09:00 AM Mar 17, 2024 IST
ਸੋਨਾਕਸ਼ੀ ਵੱਲੋਂ ‘ਹੀਰਾਮੰਡੀ’ ਵਿਚਲੇ ਆਪਣੇ ਕਿਰਦਾਰ ਦੀ ਝਲਕ ਸਾਂਝੀ
Advertisement

ਮੁੰਬਈ: ਅਦਾਕਾਰਾ ਸੋਨਾਕਸ਼ੀ ਸਿਨਹਾ ਆਪਣੀ ਆਉਣ ਵਾਲੀ ਵੈੱਬ ਸੀਰੀਜ਼ ‘ਹੀਰਾਮੰਡੀ: ਦਿ ਡਾਇਮੰਡ ਬਾਜ਼ਾਰ’ ਦੇ ਪ੍ਰਚਾਰ ਵਿੱਚ ਰੁੱਝੀ ਹੋਈ ਹੈ ਜਿਸ ’ਚ ਉਹ ‘ਫਰੀਦਾਂ’ ਦੀ ਭੂਮਿਕਾ ਨਿਭਾਅ ਰਹੀ ਹੈ। ਸੋਨਾਕਸ਼ੀ ਨੇ ਇੰਸਟਾਗ੍ਰਾਮ ’ਤੇ ‘ਫਰੀਦਾਂ’ ਦੀ ਝਲਕ ਪੇਸ਼ ਕਰਦਿਆਂ ਤਸਵੀਰਾਂ ਦੀ ਇਕ ਲੜੀ ਸਾਂਝੀ ਕੀਤੀ ਹੈ। ਨੈੱਟਫਲਿਕਸ ’ਤੇ ਜਲਦੀ ਹੀ ਰਿਲੀਜ਼ ਹੋਣ ਵਾਲੀ ਵੈੱਬ ਸੀਰੀਜ਼ ‘ਹੀਰਾਮੰਡੀ: ਦਿ ਡਾਇਮੰਡ ਬਾਜ਼ਾਰ’ ਵਿੱਚ ਅਦਾਕਾਰਾ ਮਨੀਸ਼ਾ ਕੋਇਰਲਾ, ਰਿਚਾ ਚੱਢਾ, ਆਦਿੱਤੀ ਰਾਓ ਹੈਦਰੀ, ਸ਼ਰਮਿਨ ਸਹਿਗਲ ਅਤੇ ਸੰਜੀਦਾ ਸ਼ੇਖ ਵੀ ਹਨ। ਜ਼ਿਕਰਯੋਗ ਹੈ ਕਿ ਸੋਨਕਸ਼ੀ ਸਿਨਹਾ, ਅਕਸ਼ੈ ਕੁਮਾਰ ਅਤੇ ਟਾਈਗਰ ਸ਼ਰਾਫ ਦੀਆਂ ਮੁੱਖ ਭੂਮਿਕਾਵਾਂ ਵਾਲੀ ਫਿਲਮ ‘ਬੜੇ ਮੀਆਂ ਛੋਟੇ ਮੀਆਂ’ ਵਿੱਚ ਵੀ ਨਜ਼ਰ ਆਵੇਗੀ। -ਆਈਏਐੱਨਐੱਸ

Advertisement

Advertisement
Author Image

sukhwinder singh

View all posts

Advertisement
Advertisement
×