ਸੋਨਾਕਸ਼ੀ ਤੇ ਜ਼ਹੀਰ ਨੇ ਰੋਮ ’ਚ ਮਾਣਿਆ ਛੁੱਟੀਆਂ ਦਾ ਆਨੰਦ
ਮੁੰਬਈ:
ਅਦਾਕਾਰਾ ਸੋਨਾਕਸ਼ੀ ਸਿਨਹਾ ਤੇ ਜ਼ਹੀਰ ਇਕਬਾਲ ਰੋਮ ਵਿੱਚ ਛੁੱਟੀਆਂ ਦਾ ਆਨੰਦ ਮਾਣ ਰਹੇ ਹਨ। ਇਸ ਸਬੰਧੀ ਇੰਸਟਾਗ੍ਰਾਮ ’ਤੇ ਉਨ੍ਹਾਂ ਵੱਲੋਂ ਫੋਟੋਆਂ ਸਾਂਝੀਆਂ ਕੀਤੀਆਂ ਗਈਆਂ ਹਨ। ਇਸ ਨਾਲ ਉਨ੍ਹਾਂ ਲਿਖਿਆ ਹੈ ਕਿ ਰੋਮ ਵਿੱਚ ਖ਼ੁਸ਼ੀ ਵਾਲੇ ਪਲ। ਉਨ੍ਹਾਂ ਹੋਟਲ ਅਨੰਤਾਰਾ ਪਲਾਜ਼ਾ ਨਾਇਦੀ ਵਿੱਚ ਰਾਤ ਦੇ ਖਾਣੇ ਦਾ ਆਨੰਦ ਲੈਣ ਅਤੇ ਸ਼ਹਿਰ ਦੀ ਗੇੜੀ ਦਾ ਵੀ ਜ਼ਿਕਰ ਕੀਤਾ ਹੈ। ਸੋਨਾਕਸ਼ੀ ਅਤੇ ਜ਼ਹੀਰ ਦੀ ਜੋੜੀ ਇਸ ਟੂਰ ਦਾ ਪੂਰਾ ਆਨੰਦ ਮਾਣ ਰਹੀ ਹੈ। ਇਨ੍ਹਾਂ ਵਿੱਚੋਂ ਪਹਿਲੀ ਫੋਟੋ ਵਿੱਚ ਜ਼ਹੀਰ ਸੋਨਾਕਸ਼ੀ ਦੇ ਮੋਢੇ ’ਤੇ ਸਿਰ ਰੱਖ ਕੇ ਖੜ੍ਹਾ ਦਿਖਾਈ ਦੇ ਰਿਹਾ ਹੈ। ਦੂਜੀ ਫੋਟੋ ਵਿੱਚ ‘ਅਕੀਰਾ’ ਦੀ ਅਦਾਕਾਰਾ ਜਿੱਤ ਦਾ ਨਿਸ਼ਾਨ ਬਣਾ ਰਹੀ ਹੈ। ਤੀਜੀ ਫੋਟੋ ਸ਼ੀਸ਼ੇ ਵਿੱਚੋਂ ਕਲਿਕ ਕੀਤੀ ਸੈਲਫੀ ਹੈ ਜਿਸ ਵਿੱਚ ਜੋੜੀ ਇਕੱਠਿਆਂ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਦੋਵਾਂ ਨੇ ਕਈ ਹੋਰ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਦੋਵਾਂ ਦਾ ਵਿਆਹ 23 ਜੂਨ ਨੂੰ ਹੋਇਆ ਸੀ। ਵਿਆਹ ਸਮਾਗਮ ਵਿੱਚ ਪਰਿਵਾਰਕ ਮੈਂਬਰ ਅਤੇ ਫਿਲਮ ਜਗਤ ਦੇ ਕਲਾਕਾਰ ਸ਼ਾਮਲ ਹੋਏ ਸਨ। -ਆਈਏਐੱਨਐੱਸ