For the best experience, open
https://m.punjabitribuneonline.com
on your mobile browser.
Advertisement

ਪੁੱਤਰ ਵੱਲੋਂ ਇੱਟ ਮਾਰ ਕੇ ਮਾਂ ਦਾ ਕਤਲ

07:56 AM May 10, 2024 IST
ਪੁੱਤਰ ਵੱਲੋਂ ਇੱਟ ਮਾਰ ਕੇ ਮਾਂ ਦਾ ਕਤਲ
Advertisement

ਪੱਤਰ ਪ੍ਰੇਰਕ
ਮਮਦੋਟ, 9 ਮਈ
ਪੁਲੀਸ ਥਾਣਾ ਮਮਦੋਟ ਅਧੀਨ ਆਉਂਦੀ ਬਸਤੀ ਕਸ਼ਮੀਰ ਸਿੰਘ ਵਾਲੀ ਦਾਖਲੀ ਮਮਦੋਟ ਹਿਠਾੜ ਵਿੱਚ ਪੁੱਤਰ ਵੱਲੋਂ ਮਾਮੁਲੀ ਝਗੜੇ ਦੌਰਾਨ ਇੱਟ ਮਾਰ ਕੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦੀ ਪਛਾਣ ਪਿਆਰੋ ਬਾਈ ਵਜੋਂ ਹੋਈ ਹੈ। ਮ੍ਰਿਤਕਾ ਦੇ ਛੋਟੇ ਪੁੱਤਰ ਰਾਜ ਕੁਮਾਰ ਨੇ ਦੱਸਿਆ ਕਿ ਉਸਦਾ ਭਰਾ ਅਮਰਜੀਤ ਬੀਤੀ ਦੇਰ ਰਾਤ ਘਰ ’ਚ ਲਵਾਏ ਇਨਵਰਟਰ ਨੂੰ ਲੈ ਕੇ ਉਨ੍ਹਾਂ ਨਾਲ ਲੜਨ ਲੱਗਿਆ ਅਤੇ ਹੱਥੋ ਪਾਈ ਹੋ ਗਿਆ। ਉਸ ਦੀ ਮਾਤਾ ਨੇ ਆਪਣਾ ਬਚਾਅ ਲਈ ਗੁਆਢੀਆਂ ਘਰ ਵੱਲ ਦੌੜ ਲਾਈ ਪਰ ਮੁਲਜ਼ਮ ਅਮਰਜੀਤ ਸਿੰਘ ਨੇ ਇੱਟ ਚੁੱਕ ਕੇ ਮਾਤਾ ਦੇ ਸਿਰ ਵਿੱਚ ਮਾਰ ਦਿੱਤੀ ਤੇ ਉਨ੍ਹਾਂ ਦੀ ਮੌਕੇ ’ਤੇ ਮੌਤ ਹੋ ਗਈ। ਜਾਂਚ ਅਧਿਕਾਰੀ ਦਵਿੰਦਰ ਸਿੰਘ ਨੇ ਦੱਸਿਆਂ ਕਿ ਮ੍ਰਿਤਕ ਦੇ ਪੁੱਤਰ ਰਾਜ ਕੁਮਾਰ ਦੇ ਬਿਆਨਾਂ ’ਤੇ ਅਮਰਜੀਤ ਸਿੰਘ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×