ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਿਟੀ ਬਿਊਟੀਫੁਲ ਵਿੱਚ ਕਿਤੇ ਮੀਂਹ ਅਤੇ ਕਿਤੇ ਸੁੱਕਾ

06:51 AM Jul 01, 2024 IST
ਮੀਂਹ ਕਾਰਨ ਸੈਕਟਰ-15 ਦੀ ਸੜਕ ’ਤੇ ਭਰੇ ਪਾਣੀ ਵਿੱਚੋਂ ਲੰਘਦੇ ਹੋਏ ਵਾਹਨ। -ਫੋਟੋ: ਪ੍ਰਦੀਪ ਤਿਵਾੜੀ

ਆਤਿਸ਼ ਗੁਪਤਾ
ਚੰਡੀਗੜ੍ਹ, 30 ਜੂਨ
ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਅੱਜ ਸਵੇਰ ਤੋਂ ਧੁੱਪ ਮੱਧਮ ਰਹੀ ਅਤੇ ਕਈ ਵਾਰ ਬੱਦਲਵਾਈ ਵੀ ਹੋਈ ਪਰ ਮੀਂਹ ਨਾ ਪਿਆ। ਸ਼ਾਮ ਸਮੇਂ ਸ਼ਹਿਰ ਵਿੱਚ ਕਿਤੇ-ਕਿਤੇ ਮੀਂਹ ਪਿਆ ਤੇ ਬਾਕੀ ਇਲਾਕਾ ਸੁੱਕਾ ਰਿਹਾ। ਸ਼ਹਿਰ ਵਿੱਚ ਮੀਂਹ ਨਾ ਪੈਣ ਕਰ ਕੇ ਲੋਕਾਂ ਨੂੰ ਅਤਿ ਦੀ ਗਰਮੀ ਦਾ ਸਾਹਮਣਾ ਕਰਨਾ ਪਿਆ। ਅੱਜ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 37.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜਦੋਂਕਿ ਘੱਟ ਤੋਂ ਘੱਟ ਤਾਪਮਾਨ 28.7 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਹ ਆਮ ਨਾਲੋਂ ਵੱਧ ਹੈ। ਮੌਸਮ ਵਿਗਿਆਨੀਆਂ ਨੇ ਪਹਿਲੀ ਜੁਲਾਈ ਨੂੰ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਿਟੀ ਬਿਊਟੀਫੁਲ ਵਿੱਚ ਅੱਜ ਸਵੇਰ ਤੋਂ ਹੁੰਮਸ ਭਰੀ ਗਰਮੀ ਦਾ ਕਹਿਰ ਜਾਰੀ ਰਿਹਾ ਹੈ। ਸ਼ਾਮ ਨੂੰ 6 ਵਜੇ ਦੇ ਕਰੀਬ ਪੰਜਾਬ ਯੂਨੀਵਰਸਿਟੀ, ਸੈਕਟਰ-15, 26 ਤੇ 24 ਦੇ ਆਲੇ-ਦੁਆਲੇ ਇਲਾਕੇ ਵਿੱਚ ਹਲਕਾ ਮੀਂਹ ਪਿਆ ਹੈ ਜਦੋਂਕਿ ਸ਼ਹਿਰ ਦੇ ਬਾਕੀ ਹਿੱਸਿਆ ਵਿੱਚ ਬੂੰਦਾ-ਬਾਂਦੀ ਹੀ ਹੋਈ। ਇਸ ਨੇ ਗਰਮੀ ਨੂੰ ਹੋਰ ਵਧਾ ਦਿੱਤਾ। ਸ਼ਹਿਰ ਵਿੱਚ ਮੀਂਹ ਨਾ ਪੈਣ ਕਰ ਕੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਘਰਾਂ ਤੋਂ ਬਾਹਰ ਨਿਕਲਣ ਸਮੇਂ ਸਿਰ-ਮੂੰਹ ਢਕ ਕੇ ਨਿਕਲ ਰਹੇ ਹਨ। ਦੂਜੇ ਪਾਸੇ, ਮੌਸਮ ਵਿਗਿਆਨੀਆਂ ਨੇ ਵੀ ਲੋਕਾਂ ਨੂੰ ਗਰਮੀ ਵਿੱਚ ਵੱਧ ਤੋਂ ਵੱਧ ਪਾਣੀ ਪੀਣ ਦੀ ਅਪੀਲ ਕੀਤੀ ਹੈ।

Advertisement

ਦਸ ਸਾਲ ਬਾਅਦ ਜੂਨ ਮਹੀਨੇ ਵਿੱਚ 92 ਫ਼ੀਸਦੀ ਮੀਂਹ ਘੱਟ ਪਿਆ

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਜੂਨ ਮਹੀਨੇ ਵਿੱਚ ਆਮ ਨਾਲੋਂ 92 ਫ਼ੀਸਦ ਘੱਟ ਮੀਂਹ ਪਿਆ ਹੈ, ਦਸ ਸਾਲਾਂ ਬਾਅਦ ਅਜਿਹੇ ਹਾਲਾਤ ਬਣੇ ਹਨ। ਇਸ ਵਾਰ ਜੂਨ ਮਹੀਨੇ ਵਿੱਚ ਔਸਤਨ 11.9 ਐੱਮਐੱਮ ਮੀਂਹ ਪਿਆ ਹੈ ਜਦੋਂਕਿ ਆਮ ਦਿਨਾਂ ਵਿੱਚ 155.5 ਐੱਮਐੱਮ ਮੀਂਹ ਪੈਣਾ ਚਾਹੀਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਾਲ 2023 ਵਿੱਚ 142.9 ਐੱਮਐੱਮ, 2022 ’ਚ 60.9 ਐੱਮਐੱਮ, 2021 ’ਚ 119.4 ਐੱਮਐੱਮ, 2020 ’ਚ 131.1 ਐੱਮਐੱਮ, 2019 ’ਚ 24.8 ਐੱਮਐੱਮ, 2018 ’ਚ 142.9 ਐੱਮਐੱਮ, 2017 ’ਚ 103.1 ਐੱਮਐੱਮ, 2016 ’ਚ 133.6 ਐੱਮਐੱਮ, 2015 ’ਚ 63.9 ਐੱਮਐੱਮ, 2014 ’ਚ 43.7 ਐੱਮਐੱਮ ਅਤੇ ਸਾਲ 2013 ’ਚ 251.5 ਐੱਮਐੱਮ ਮੀਂਹ ਪਿਆ ਸੀ।

Advertisement
Advertisement
Advertisement