ਦਿੱਲੀ ਤੋਂ ਵਡੋਦਰਾ ਜਾਣ ਵਾਲੇ ਹਵਾਈ ਜਹਾਜ਼ ’ਚ ਟਿਸ਼ੂ ਪੇਪਰ ’ਤੇ ਕਿਸੇ ਨੇ ਲਿਖ ਦਿੱਤਾ ‘ਬੰਬ’, ਯਾਤਰੀ ਘਬਰਾਏ
11:54 AM May 16, 2024 IST
ਨਵੀਂ ਦਿੱਲੀ, 16 ਮਈ
ਇਥੋਂ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ (ਆਈਜੀਆਈ) 'ਤੇ ਦਿੱਲੀ ਤੋਂ ਵਡੋਦਰਾ ਜਾ ਰਹੀ ਏਅਰ ਇੰਡੀਆ ਦੀ ਉਡਾਣ ਵਿਚ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਜਹਾਜ਼ ਦੇ ਚਾਲਕ ਦਲ ਦੇ ਮੈਂਬਰ ਨੇ ਜਹਾਜ਼ ਦੇ ਪਖਾਨੇ ਵਿਚ ਟਿਸ਼ੂ ਪੇਪਰ ਦੇਖਿਆ ਜਿਸ 'ਤੇ ਬੰਬ ਲਿਖਿਆ ਹੋਇਆ ਸੀ। ਉਸ ਸਮੇਂ ਜਹਾਜ਼ ਉਡਾਣ ਭਰਨ ਲਈ ਤਿਆਰ ਸੀ। ਕੇਂਦਰੀ ਉਦਯੋਗਿਕ ਸੁਰੱਖਿਆ ਬਲ ਅਤੇ ਦਿੱਲੀ ਪੁਲੀਸ ਨੂੰ ਸੂਚਿਤ ਕੀਤਾ ਗਿਆ ਅਤੇ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰ ਲਿਆ। ਕੁਝ ਵੀ ਨਹੀਂ ਮਿਲਿਆ। ਬਾਅਦ ਵਿੱਚ ਯਾਤਰੀ ਕਿਸੇ ਹੋਰ ਜਹਾਜ਼ ਰਾਹੀਂ ਆਪਣੀ ਮੰਜ਼ਿਲ ਲਈ ਰਵਾਨਾ ਹੋ ਗਏ।
Advertisement
Advertisement