ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਸਟਮ ਡਿਊਟੀ ਘਟਾਉਣ ਨਾਲ ਕਈ ਉਤਪਾਦ ਸਸਤੇ

04:18 PM Jul 23, 2024 IST

ਨਵੀਂ ਦਿੱਲੀ, 23 ਜੁਲਾਈ
ਕੇਂਦਰੀ ਬਜਟ ਵਿਚ ਇਸ ਵਾਰ ਸਰਕਾਰ ਨੇ ਸੱਤ ਵਸਤਾਂ ’ਤੇ ਕਸਟਮ ਡਿਊਟੀ ਘਟਾ ਦਿੱਤੀ ਹੈ। ਇਸ ਨਾਲ ਸੱਤ ਉਤਪਾਦ ਸਸਤੇ ਹੋਣਗੇ ਤੇ ਦੋ ਮਹਿੰਗੇ ਹੋਣਗੇ। ਸਸਤੇ ਹੋਣ ਵਾਲਿਆਂ ਵਿਚ ਸੋਨਾ, ਚਾਂਦੀ ਤੇ ਮੋਬਾਈਲ ਫੋਨ ਸ਼ਾਮਲ ਹਨ। ਦੂਜੇ ਪਾਸੇ ਪਲਾਸਟਿਕ ਨਾਲ ਜੁੜੇ ਉਤਪਾਦ ਮਹਿੰਗੇ ਹੋਣਗੇ। ਜ਼ਿਕਰਯੋਗ ਹੈ ਕਿ ਸਰਕਾਰ ਨੇ ਪਹਿਲੀ ਜੁਲਾਈ 2017 ਨੂੰ ਜੀਐਸਟੀ ਲਾਗੂ ਕੀਤਾ ਸੀ ਜਿਸ ਤੋਂ ਬਾਅਦ ਬਜਟ ਵਿਚ ਕਸਟਮ ਡਿਊਟੀ ਘਟਾਈ ਜਾਂ ਵਧਾਈ ਜਾਂਦੀ ਹੈ। ਇਸ ਬਜਟ ਵਿਚ ਮੋਬਾਈਲ ਫੋਨ ਤੇ ਚਾਰਜਰ ਵੀ ਸਸਤੇ ਹੋਣਗੇ। ਸਰਕਾਰ ਨੇ ਕੈਂਸਰ ਦੀਆਂ ਤਿੰਨ ਦਵਾਈਆਂ ’ਤੇ ਡਿਊਟੀ ਹਟਾ ਦਿੱਤੀ ਹੈ। ਇਸ ਦੌਰਾਨ ਸੋਲਰ ਪੈਨਲ ਨਾਲ ਸਬੰਧਤ ਸਮਾਨ ਵਿਚ ਛੋਟ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਫਿਸ਼ ਫੀਡ ਵਿਚ ਵੀ ਕਸਟਮ ਡਿਊਟੀ ਘਟਾਈ ਗਈ ਹੈ।

Advertisement

Advertisement
Advertisement