ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟੈਕਸੀ ਡਰਾਈਵਰ ਦੇ ਕਤਲ ਦੀ ਗੁੱਥੀ ਹੱਲ

07:55 AM Aug 13, 2024 IST
ਮੁਲਜ਼ਮ ਸਬੰਧੀ ਜਾਣਕਾਰੀ ਦੇਣ ਮੌਕੇ ਐੱਸਐੱਸਪੀ ਅਸ਼ਵਨੀ ਗੋਟਿਆਲ ਤੇ ਹੋਰ ਪੁਲੀਸ ਅਧਿਕਾਰੀ।

ਜੋਗਿੰਦਰ ਸਿੰਘ ਓਬਰਾਏ/ਡੀਪੀਐੱਸ ਬੱਤਰਾ
ਖੰਨਾ/ਸਮਰਾਲਾ, 12 ਅਗਸਤ
ਤਿੰਨ ਦਿਨ ਪਹਿਲਾਂ ਇੱਕ ਟੈਕਸੀ ਡਰਾਈਵਰ ਦੀ ਗੱਡੀ ਖੋਹ ਕੇ ਉਸਦਾ ਕਤਲ ਕਰਨ ਦੀ ਘਟਨਾ ਸਬੰਧੀ ਖੰਨਾ ਪੁਲੀਸ ਨੇ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਜ਼ਿਲ੍ਹਾ ਖੰਨਾ ਦੀ ਐੱਸਐੱਸਪੀ ਅਸ਼ਵਨੀ ਗੋਟਿਆਲ ਨੇ ਦੱਸਿਆ ਕਿ ਡੀਐੱਸਪੀ (ਡੀ) ਸੁਖਅੰਮ੍ਰਿਤ ਸਿੰਘ ਅਤੇ ਡੀਐੱਸਪੀ ਤਰਲੋਚਨ ਦੀ ਅਗਵਾਈ ਹੇਠਾਂ ਪੁਲੀਸ ਟੀਮ ਨੇ ਮੁਲਜ਼ਮ ਪਾਸੋਂ ਇੱਕ ਪਿਸਤੌਲ ਸਮੇਤ 2 ਮੈਗਜ਼ੀਨ ਅਤੇ 6 ਰੌਂਦ ਬਰਾਮਦ ਕੀਤੇ ਹਨ। ਜਾਣਕਾਰੀ ਅਨੁਸਾਰ ਜੈ ਕੁਮਾਰ ਵਾਸੀ ਚੰਡੀਗੜ੍ਹ ਨੇ ਪੁਲੀਸ ਨੂੰ ਇਤਲਾਹ ਦਿੱਤੀ ਸੀ ਕਿ ਉਸਦਾ ਲੜਕਾ ਰਵੀ ਕੁਮਾਰ ਚੰਡੀਗੜ੍ਹ ਵਿੱਚ ਪਾਰਟ ਟਾਈਮ ਟੈਕਸੀ ਚਲਾਉਣ ਦਾ ਕੰਮ ਕਰਦਾ ਹੈ, ਜੋ 9 ਅਗਸਤ ਨੂੰ ਕੁਝ ਵਿਅਕਤੀਆਂ ਨੂੰ ਲੈ ਕੇ ਲੁਧਿਆਣਾ ਜਾ ਰਿਹਾ ਸੀ ਜਿਸ ਦੌਰਾਨ ਘੁਲਾਲ ਟੌਲ ਪਲਾਜ਼ਾ ਨੇੜੇ ਕੋਈ ਅਣਪਛਾਤਾ ਵਿਅਕਤੀ ਉਸ ਨੂੰ ਗੋਲੀਆਂ ਮਾਰ ਕੇ ਆਲਟੋ ਗੱਡੀ ਖੋਹ ਕੇ ਫ਼ਰਾਰ ਹੋ ਗਿਆ। ਜਦੋਂ ਉਸ ਨੇ ਆਪਣੇ ਲੜਕੇ ਦੀ ਭਾਲ ਕੀਤੀ ਤਾਂ ਘੁਲਾਲ ਪਲਾਜ਼ਾ ਤੋਂ 3-4 ਕਿਲੋਮੀਟਰ ਚੰਡੀਗੜ੍ਹ ਸਾਈਡ ਤੋਂ ਰਵੀ ਕੁਮਾਰ ਦੀ ਲਾਸ਼ ਬਰਾਮਦ ਹੋਈ। ਪੁਲੀਸ ਨੇ ਕਾਰਵਾਈ ਕਰਦਿਆਂ ਟੀਮਾਂ ਬਣਾ ਕੇ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਲਈ ਤਫਤੀਸ਼ ਆਰੰਭੀ। ਪੁਲੀਸ ਨੇ ਕਥਿਤ ਦੋਸ਼ੀ ਸਤਪਾਲ ਹਾਲ ਵਾਸੀ ਫੇਜ਼- 1 ਚੰਡੀਗੜ੍ਹ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਥਿਤ ਦੋਸ਼ੀ ਦੀ ਪੁੱਛਗਿੱਛ ਅਤੇ ਉਸ ਦੀ ਨਿਸ਼ਾਨਦੇਹੀ ’ਤੇ ਉਸ ਵੱਲੋਂ ਚੋਰੀ ਕੀਤੀ ਆਲਟੋ ਗੱਡੀ ਨੂੰ ਡੇਰਾਬੱਸੀ ਦੀ ਪੁਰਾਣੀ ਤਹਿਸੀਲ ਦੀ ਪਾਰਕਿੰਗ ਵਿੱਚੋਂ ਬਰਾਮਦ ਕੀਤਾ ਗਿਆ ਹੈ। ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕਥਿਤ ਦੋਸ਼ੀ ਅਤੇ ਰਵੀ ਕੁਮਾਰ ਇੱਕੋ ਇਲਾਕੇ ਦੇ ਰਹਿਣ ਵਾਲੇ ਅਤੇ ਜਾਣਕਾਰ ਸਨ ਤੇ ਕਥਿਤ ਦੋਸ਼ੀ ਨੇ ਨਿੱਜੀ ਰੰਜਿਸ਼ ਕਾਰਨ ਕਤਲ ਕੀਤਾ ਹੈ।

Advertisement

Advertisement