ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਫਾਇਨਾਂਸ ਕੰਪਨੀ ਵਿੱਚ ਲੁੱਟ ਦੀ ਗੁੱਥੀ ਹੱਲ

08:36 AM Jul 15, 2023 IST
ਗ੍ਰਿਫ਼ਤਾਰ ਕੀਤੇ ਮੁਲਜ਼ਮ ਪੁਲੀਸ ਦੀ ਹਿਰਾਸਤ ਵਿੱਚ|

ਪੱਤਰ ਪ੍ਰੇਰਕ
ਤਰਨ ਤਾਰਨ, 14 ਜੁਲਾਈ
ਜ਼ਿਲ੍ਹਾ ਪੁਲੀਸ ਨੇ ਪੱਟੀ ਸ਼ਹਿਰ ਅੰਨਪੂਰਨਾ ਫਾਇਨਾਂਸ ਕੰਪਨੀ ਦੇ ਦਫਤਰ ਤੋਂ ਦੋ ਹਥਿਆਰਬੰਦ ਲੁਟੇਰਿਆਂ ਵੱਲੋਂ 2.32 ਲੱਖ ਰੁਪਏ ਦੀ ਲੁੱਟ ਦੀ ਗੁੱਥੀ ਹੱਲ ਕਰਦਿਆਂ ਇਸ ਸਬੰਧੀ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ| ਇਨ੍ਹਾਂ ਚਾਰ ਵਿੱਚੋਂ ਦੋ ਮੁਲਜ਼ਮ ਕੰਪਨੀ ਦੇ ਹੀ ਮੁਲਾਜ਼ਮ ਹਨ| ਇਸ ਸਬੰਧੀ ਐੱਸਪੀ (ਇਨਵੈਸਟੀਗੇਸ਼ਨ) ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਵਿੱਚ ਇੰਦਰਗੜ੍ਹ (ਮੋਗਾ) ਵਾਸੀ ਇੰਦਰਜੀਤ ਸਿੰਘ, ਜਗਜੀਤ ਸਿੰਘ, ਜਸਪਾਲ ਸਿੰਘ, ਗੁਰਪ੍ਰੀਤ ਸਿੰਘ (ਤਿੰਨੋਂ) ਵਾਸੀ ਮੰਡੀ ਮਸ਼ੀਨਗੰਜ ਚੱਕ ਸਰਾਏ ਸ਼ਾਮਲ ਹਨ| ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਜਸਪਾਲ ਸਿੰਘ ਕੰਪਨੀ ਦੇ ਪੱਟੀ ਅਤੇ ਜਗਜੀਤ ਸਿੰਘ ਕੰਪਨੀ ਦੇ ਰਈਆ ਦਫ਼ਤਰ ਵਿੱਚ ਕੰਮ ਕਰਦੇ ਹਨ| ਜਸਪਾਲ ਸਿੰਘ ਨੇ ਜਗਜੀਤ ਸਿੰਘ ਨੂੰ ਜਾਣਕਾਰੀ ਦਿੱਤੀ ਕਿ ਉਸ ਦੇ ਦਫ਼ਤਰ ਵਿੱਚ ਤਿੰਨ ਲੱਖ ਰੁਪਏ ਹਨ| ਜਗਜੀਤ ਸਿੰਘ ਨੇ ਕੰਪਨੀ ਦੇ ਦਫ਼ਤਰ ਤੋਂ ਰਕਮ ਲੁੱਟਣ ਦੀ ਯੋਜਨਾ ਤਿਆਰ ਕੀਤੀ ਅਤੇ ਉਸ ਨੇ ਆਪਣੇ ਪਿੰਡ ਦੇ ਗੁਰਪ੍ਰੀਤ ਸਿੰਘ ਅਤੇ ਇੰਦਰਜੀਤ ਸਿੰਘ ਨਾਲ ਵਿਉਂਤ ਕੀਤੀ| ਪੁਲੀਸ ਨੇ ਵਾਰਦਾਤ ਵਿੱਚ ਵਰਤੀ ਕਾਰ ਅਤੇ ਮੋਟਰਸਾਈਕਲ ਤੋਂ ਇਲਾਵਾ 50,000 ਰੁਪਏ ਬਰਾਮਦ ਕਰ ਲਏ ਹਨ| ਪੁਲੀਸ ਨੇ ਧਾਰਾ 379- ਬੀ ਅਤੇ 25, 54, 59 ਅਸਲਾ ਐਕਟ ਅਧੀਨ ਇੱਕ ਕੇਸ ਪਹਿਲਾਂ ਹੀ ਦਰਜ ਕੀਤਾ ਹੋਇਆ ਹੈ| ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਮੁਲਜ਼ਮਾਂ ਨੂੰ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ|

Advertisement

Advertisement
Tags :
arrestਕੰਪਨੀਗੁੱਥੀਫਾਇਨਾਂਸਲੁੱਟਵਿੱਚ
Advertisement