ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਟੇਨਗੰਨ ਦੀ ਗੋਲੀ ਚੱਲਣ ਕਾਰਨ ਸਿਪਾਹੀ ਦੀ ਮੌਤ

10:40 AM Jun 05, 2024 IST

ਸੰਤੋਖ ਗਿੱਲ
ਰਾਏਕੋਟ, 4 ਜੂਨ
ਥਾਣਾ ਸ਼ਹਿਰੀ ਰਾਏਕੋਟ ਵਿੱਚ ਤਾਇਨਾਤ ਸਿਪਾਹੀ ਰਾਜੀਵ ਕੁਮਾਰ ਰਿੰਕੂ ਦੀ ਸਰਵਿਸ ਸਟੇਨਗੰਨ ਤੋਂ ਅਚਾਨਕ ਦੋ ਗੋਲੀਆਂ ਚੱਲੀਆਂ ਜੋ ਉਸ ਦੇ ਸਿਰ ਵਿੱਚ ਵੱਜੀਆਂ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸਥਾਨਕ ਮੁਹੱਲਾ ਮੋਰੀ ਜੱਟਾਂ ਦਾ ਰਹਿਣ ਵਾਲਾ ਰਾਜੀਵ ਕੁਮਾਰ ਰਿੰਕੂ ਸੋਮਵਾਰ ਰਾਤ ਨੂੰ ਹੀ ਚੋਣ ਡਿਊਟੀ ਤੋਂ ਪਰਤਿਆ ਸੀ। ਮਾਮਲੇ ਦੀ ਜਾਂਚ ਕਰ ਰਹੇ ਥਾਣੇਦਾਰ ਗੁਰਮੀਤ ਸਿੰਘ ਅਨੁਸਾਰ ਸਟੇਨਗੰਨ ਸਾਫ਼ ਕਰਦਿਆਂ ਗੋਲੀ ਰਾਜੀਵ ਕੁਮਾਰ ਰਿੰਕੂ ਦੇ ਲੱਗ ਗਈ ਜੋ ਉਸ ਦੀ ਮੌਤ ਦਾ ਕਾਰਨ ਬਣੀ। ਰਿੰਕੂ ਦੀ ਮੌਤ ਬਾਅਦ ਸ਼ਹਿਰ ਵਿੱਚ ਕਈ ਤਰ੍ਹਾਂ ਦੀਆਂ ਅਟਕਲਾਂ ਚੱਲ ਰਹੀਆਂ ਹਨ ਪਰ ਪੁਲੀਸ ਅਤੇ ਪਰਿਵਾਰਕ ਮੈਂਬਰ ਇਸ ਬਾਰੇ ਮੂੰਹ ਨਹੀਂ ਖੋਲ੍ਹ ਰਹੇ।
ਮ੍ਰਿਤਕ ਦੇ ਪਿਤਾ ਵਿਕਰਮ ਸਿੰਘ ਵੱਲੋਂ ਪੁਲੀਸ ਨੂੰ ਦਿੱਤੀ ਸੂਚਨਾ ਅਨੁਸਾਰ ਰਿੰਕੂ ਸ੍ਰੀ ਫ਼ਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਰਗੋਬਿੰਦ ਸਿੰਘ ਮਹੇਰਨਾ ਕਲਾਂ ਦੇ ਅੰਗ-ਰੱਖਿਅਕ ਵਜੋਂ ਤਾਇਨਾਤ ਸੀ। ਵਿਕਰਮ ਸਿੰਘ ਅਨੁਸਾਰ ਦੁਪਹਿਰ ਸਮੇਂ ਜਦੋਂ ਉਹ ਖਾਣਾ ਖਾਣ ਘਰ ਆਏ ਤਾਂ ਰਿੰਕੂ ਦੀ ਲਾਸ਼ ਖ਼ੂਨ ਨਾਲ ਲਥਪਥ ਫ਼ਰਸ਼ ’ਤੇ ਪਈ ਸੀ। ਉਸ ਨੂੰ ਜਦੋਂ ਰਾਏਕੋਟ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਵਿਕਰਮ ਸਿੰਘ ਦੇ ਬਿਆਨ ’ਤੇ ਕਾਰਵਾਈ ਕਰਦਿਆਂ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ।

Advertisement

Advertisement