ਕੰਟਰੋਲ ਰੇਖਾ ਨੇੜੇ ਗੋਲੀਬਾਰੀ ’ਚ ਜਵਾਨ ਜ਼ਖ਼ਮੀ
06:14 AM Mar 13, 2025 IST
Advertisement
ਜੰਮੂ:
Advertisement
ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਕੰਟਰੋਲ ਰੇਖਾ ਨੇੜੇ ਅੱਜ ਗੋਲੀਬਾਰੀ ’ਚ ਥਲ ਸੈਨਾ ਦਾ ਜਵਾਨ ਜ਼ਖ਼ਮੀ ਹੋ ਗਿਆ। ਫ਼ੌਜ ਦੇ ਅਧਿਕਾਰੀ ਨੇ ਦੱਸਿਆ ਕਿ ਸਬੰਧਤ ਜਵਾਨ ਨੌਸ਼ਹਿਰਾ ਸੈਕਟਰ ਦੇ ਕਲਸੀਆਂ ਇਲਾਕੇ ’ਚ ਮੂਹਰਲੀ ਚੌਕੀ ’ਤੇ ਤਾਇਨਾਤ ਸੀ ਜਦੋਂ ਸਰਹੱਦ ਪਾਰੋਂ ਚੱਲੀ ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ। ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਊਧਮਪੁਰ ਦੇ ਫੌਜੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਵੇਰੇ ਤਕਰੀਬਨ ਛੇ ਵਜੇ ਇਲਾਕੇ ’ਚ ਜ਼ੀਰੋ ਲਾਈਨ ’ਤੇ ਧਮਾਕਾ ਹੋਣ ਦੀ ਸੂਚਨਾ ਵੀ ਮਿਲੀ ਹੈ ਜਿਸ ਮਗਰੋਂ ਤਿੰਨ ਰਾਊਂਡ ਗੋਲੀਬਾਰੀ ਹੋਈ। -ਪੀਟੀਆਈ
Advertisement
Advertisement
Advertisement