ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੋਹਾ ਨੇ ਧੀ ਦੀਆਂ ਤਸਵੀਰਾਂ ਸਾਂਝੀਆਂ ਕਰ ਕੇ ਦਿੱਤੀ ਈਦ ਦੀ ਵਧਾਈ

09:09 AM Jun 18, 2024 IST

ਮੁੰਬਈ: ਅਦਾਕਾਰਾ ਸੋਹਾ ਅਲੀ ਖਾਨ ਨੇ ਅੱਜ ਆਪਣੀਆਂ ਅਤੇ ਧੀ ਇਨਾਇਆ ਨੌਮੀ ਖੇਮੂ ਦੀਆਂ ਤਸਵੀਰਾਂ ਸਾਂਝੀਆਂ ਕਰ ਕੇ ਈਦ-ਉਲ-ਜ਼ੁਹਾ ਦੀ ਵਧਾਈ ਦਿੱਤੀ। ਤਸਵੀਰਾਂ ਵਿੱਚ ਦੋਵੇਂ ਮਾਵਾਂ-ਧੀਆਂ ਸੰਤਰੀ ਅਤੇ ਚਿੱਟੇ ਰੰਗ ਦੇ ਕੱਪੜਿਆਂ ਵਿੱਚ ਨਜ਼ਰ ਆਈਆਂ। ਸੋਹਾ ਨੇ ਸੰਤਰੀ ਰੰਗ ਦਾ ਕੁੜਤਾ ਪਾਇਆ ਸੀ। ਉਸ ਨੇ ਆਪਣੀ ਇਕੱਲੀ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਇੰਸਟਾਗ੍ਰਾਮ ’ਤੇ ਤਸਵੀਰਾਂ ਸਾਂਝੀਆਂ ਕਰਦਿਆਂ ਉਸ ਨੇ ਲਿਖਿਆ ‘‘ਈਦ ਮੁਬਾਰਕ! ਤੁਹਾਡੀ ਜ਼ਿੰਦਗੀ ਸ਼ਾਂਤੀ ਤੇ ਖੁਸ਼ੀਆਂ ਨਾਲ ਭਰੀ ਰਹੇ।’’ ਇਸ ’ਤੇ ਫਿਲਮ ਜਗਤ ਦੇ ਕਲਾਕਾਰਾਂ ਅਤੇ ਉਸ ਦੇ ਪ੍ਰਸ਼ੰਸਕਾਂ ਨੇ ਉਸ ਨੂੰ ਵੀ ਈਦ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਅਦਾਕਾਰਾ ਕ੍ਰਿਸ਼ਮਾ ਤੰਨਾ ਨੇ ਲਿਖਿਆ, ‘ਈਦ ਮੁਬਾਰਕ ਪਿਆਰੀ ਸੋਹਾ।’’ ਇਸੇ ਤਰ੍ਹਾਂ ਉਸ ਦੇ ਇੱਕ ਪ੍ਰਸ਼ੰਸਕ ਨੇ ਲਿਖਿਆ, ‘‘ਪਿਆਰੀ ਬੱਚੀ, ਇੰਨੀ।’’ ਜ਼ਿਕਰਯੋਗ ਹੈ ਕਿ ਸਾਬਕਾ ਕ੍ਰਿਕਟਰ ਮਨਸੂਰ ਅਲੀ ਖਾਨ ਪਟੌਦੀ ਅਤੇ ਅਦਾਕਾਰਾ ਸ਼ਰਮੀਲਾ ਟੈਗੋਰ ਦੀ ਧੀ ਸੋਹਾ ਦਾ ਵਿਆਹ 25 ਜਨਵਰੀ 2015 ਨੂੰ ਕੁਨਾਲ ਖੇਮੂ ਨਾਲ ਹੋਇਆ ਸੀ। 29 ਸਤੰਬਰ 2017 ਨੂੰ ਉਨ੍ਹਾਂ ਦੇ ਘਰ ਧੀ ਇਨਾਇਆ ਨੌਮੀ ਖੇਮੂ ਨੇ ਜਨਮ ਲਿਆ। ਫਿਲਮਾਂ ਦੀ ਗੱਲ ਕਰੀਏ ਤਾਂ ਸੋਹਾ ਆਉਂਦੇ ਦਿਨੀਂ ਫਿਲਮ ‘ਛੋਰੀ 2’ ਵਿੱਚ ਨਜ਼ਰ ਆਵੇਗੀ। ਇਹ ਫਿਲਮ 2021 ਵਿੱਚ ਰਿਲੀਜ਼ ਹੋਈ ਫਿਲਮ ‘ਛੋਰੀ’ ਦਾ ਦੂਜਾ ਭਾਗ ਹੈ। -ਏਐੱਨਆਈ

Advertisement

Advertisement
Advertisement