ਵਿਦਿਆਰਥੀਆਂ ਨੂੰ ਜ਼ੁਰਾਬਾਂ ਤੇ ਬੂਟ ਵੰਡੇ
07:02 AM Mar 13, 2025 IST
ਦੇਵੀਗੜ੍ਹ:
Advertisement
ਕੌਮੀ ਗ੍ਰਾਮੀਣ ਸਾਖਰਤਾ ਮਿਸ਼ਨ ਦੀ ਟੀਮ ਵੱਲੋਂ ਪਿੰਡ ਛੰਨਾਂ ਦੇ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਜ਼ੁਰਾਬਾਂ ਤੇ ਬੂਟ ਵੰਡੇ ਗਏ। ਇਸ ਮੌਕੇ ਨਗਰ ਪੰਚਾਇਤ ਦੇਵੀਗੜ੍ਹ ਦੀ ਪ੍ਰਧਾਨ ਬੀਬੀ ਸ਼ਿਵੰਦਰ ਕੌਰ ਧੰਜੂ ਅਤੇ ਰਾਸ਼ਟਰੀ ਗ੍ਰਾਮੀਣ ਸਾਖਰਤਾ ਮਿਸ਼ਨ ਪੰਜਾਬ ਦੇ ਪ੍ਰਧਾਨ ਜਸਵਿੰਦਰ ਸਿੰਘ ਜੱਸੀ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਸ਼ਿਵੰਦਰ ਕੌਰ ਧੰਜੂ ਨੇ ਕਿਹਾ ਕਿ ਸੰਸਥਾ ਵੱਲੋਂ ਬਹੁਤ ਹੀ ਨੇਕ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਵਾਈਸ ਪ੍ਰਧਾਨ ਸੋਹਣ ਸਿੰਘ ਸੋਨੀ, ਕੌਂਸਲਰ ਬੂਟਾ ਸਿੰਘ ਥਿੰਦ, ਰਾਜਾ ਧੰਜੂ, ਰਾਣਾ ਥਿੰਦ, ਜਸਪ੍ਰੀਤ ਸਿੰਘ ਤੇ ਜੱਸੀ ਸਰਪੰਚ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement