ਗ਼ਰੀਬਾਂ ਦੇ ਘਰਾਂ ਦੀ ਮੁੜ ਉਸਾਰੀ ਲਈ ਜੁਟੇ ਸਮਾਜ ਸੇਵੀ
ਭਗਵਾਨ ਦਾਸ ਸੰਦਲ
ਦਸੂਹਾ, 12 ਜੁਲਾਈ
ਬੀਤੇ ਦਨਿੀਂ ਪਈ ਭਾਰੀ ਬਾਰਿਸ਼ ਕਾਰਨ ਦੋ ਗ਼ਰੀਬ ਪਰਿਵਾਰਾਂ ਦੇ ਡਿੱਗੇ ਮਕਾਨਾਂ ਦੀ ਮੁੜ ਉਸਾਰੀ ਲਈ ਸਥਾਨਕ ਸਮਾਜ ਸੇਵੀ ਜਥੇਬੰਦੀਆਂ ਅੱਗੇ ਆਈਆਂ ਹਨ। ਪਿੰਡ ਸੱਗਲਾ ਦੀ ਇੱਕ ਬਿਰਧ ਔਰਤ ਤੇ ਸਥਾਨਕ ਮਾਡਲ ਸਕੂਲ ਨੇੜੇ ਇੱਕ ਗ਼ਰੀਬ ਪਰਿਵਾਰ ਦੇ ਮਕਾਨ ਭਾਰੀ ਬਾਰਿਸ਼ ਕਾਰਨ ਢਹਿ ਗਏ ਸਨ, ਜਨਿ੍ਹਾਂ ਦੀ ਮੁੜ ਉਸਾਰੀ ਲਈ ਯੁਵਕ ਸੇਵਾਵਾਂ ਕਲੱਬ ਉਸਮਾਨ ਸ਼ਹੀਦ, ਕਸ਼ਯਪ ਸਟੱਡੀ ਸੈਂਟਰ ਦੇ ਐੱਮਡੀ ਵਿਸ਼ਾਲ ਕਸ਼ਯਪ, ਸੇਵ ਸ਼ਿਵਾਲਕ ਸੇਵ ਮਦਰ ਅਰਥ, ਮੀਰੀ ਪੀਰੀ ਸੇਵਾ ਸੁਸਾਇਟੀ ਗਰਨਾ ਸਾਹਬਿ ਅਤੇ ਬਲੱਡ ਡੋਨਰ ਐਂਡ ਵੈੱਲਫੇਅਰ ਸੁਸਾਇਟੀ ਵੱਲੋਂ ਸਾਂਝੇ ਤੌਰ ’ਤੇ ਬੀੜਾ ਚੁੱਕਿਆ ਗਿਆ ਹੈ।
ਇਨ੍ਹਾਂ ਜਥੇਬੰਦੀਆਂ ਦੇ ਨੁਮਾਇੰਦਿਆਂ ਵਿਸ਼ਾਲ ਕਸ਼ਯਪ, ਜੁਗਰਾਜ ਸਿੰਘ ਚੀਮਾ, ਪਰਮਜੀਤ ਸਿੰਘ ਘੁੰਮਣ, ਮਨਦੀਪ ਸਿੰਘ ਢੀਂਡਸਾ, ਪੁਸ਼ਪਿੰਦਰ ਸਿੰਘ, ਗੁਰਿੰਦਰ ਸਫਰੀ, ਗੁਰਇਕਬਾਲ ਬੋਦਲ, ਲਖਵੀਰ ਸਿੰਘ, ਕੁੰਵਰਜੋਤ ਸਿੰਘ ਤੇ ਹਰਦੀਪ ਸਿੰਘ ਨੇ ਸਮਾਜ ਸੇਵੀਆਂ, ਐੱਨਆਰਆਈ ਵੀਰਾਂ ਤੇ ਆਮ ਲੋਕਾਂ ਤੋਂ ਇਸ ਨੇਕ ਕੰਮ ਲਈ ਉਸਾਰੀ ਮਟੀਰੀਅਲ ਦਾ ਸਹਿਯੋਗ ਦੇਣ ਲਈ 98722-20273 ਅਤੇ 9501-868286 ਨੰਬਰਾਂ ’ਤੇ ਸੰਪਰਕ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਨੇ ਵੀ ਇਸ ਨੇਕ ਕੰਮ ਵਿੱਚ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ।