ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਮਾਜ ਸੇਵੀ ਨਿੱਝਰ ਅਤੇ ਵਿਧਾਇਕ ਵੱਲੋਂ ਪੀੜਤ ਪਰਿਵਾਰ ਦੀ ਮੱਦਦ

09:00 AM Aug 19, 2024 IST
ਪੀੜਤ ਪਰਿਵਾਰ ਦੇ ਮੈਂਬਰਾਂ ਨੂੰ ਚੈੱਕ ਸੌਂਪਦੇ ਹੋਏ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ, ਮਲਕੀਤ ਸਿੰਘ ਖਜੂਰਲਾ ਅਤੇ ਹੋਰ। -ਫੋਟੋ: ਨੌਗਾਵਾਂ

ਪੱਤਰ ਪ੍ਰੇਰਕ
ਦੇਵੀਗੜ੍ਹ, 18 ਅਗਸਤ
ਬਿਕਰਮਜੀਤ ਸਿੰਘ ਤੇ ਉਨ੍ਹਾਂ ਦੀ ਪਤਨੀ ਮਨਪ੍ਰੀਤ ਕੌਰ ਜਿਨ੍ਹਾਂ ਦਾ 11 ਮਹੀਨਿਆਂ ਦਾ ਬੱਚਾ ਅਜਿਹੇ ਰੋਗ ਤੋਂ ਪੀੜਤ ਹੈ ਜਿਸ ਦਾ ਸਰੀਰਕ ਵਿਕਾਸ ਨਾ ਹੋਣ ਕਰਕੇ 16 ਕਰੋੜ ਰੁਪਏ ਦਾ ਅਮਰੀਕਾ ਤੋਂ ਲੱਗਣ ਵਾਲੇ ਟੀਕੇ ਨਾਲ ਉਸ ਦਾ ਜੀਵਨ ਉਸ ਨੂੰ ਮਿਲ ਸਕਦਾ ਹੈ। ਬੱਚੇ ਦੇ ਮਾਪੇ ਆਰਥਿਕ ਪੱਖ ਤੋਂ ਅਸਮਰੱਥ ਹਨ। ਪੀੜਤ ਪਰਿਵਾਰ ਪਿਛਲੇ ਦਿਨੀਂ ਸਮਾਜ ਸੇਵੀ ਐੱਨਆਰਆਈ ਸੁਰਿੰਦਰ ਸਿੰਘ ਨਿੱਝਰ ਅਤੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਧੂਰੀ ਦੇ ਕੈਂਪ ਦੌਰਾਨ ਮਿਲੇ ਸਨ ਤਾਂ ਉਨ੍ਹਾਂ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਸੀ ਕਿ ਉਹ ਹਰ ਤਰ੍ਹਾਂ ਦੀ ਮੱਦਦ ਕਰਨਗੇ। ਇਸ ਤਹਿਤ ਅੱਜ ਸਮਾਜ ਸੇਵੀ ਸੁਰਿੰਦਰ ਨਿੱਝਰ ਵੱਲੋਂ 12 ਲੱਖ ਰੁਪਏ ਅਤੇ ਪਠਾਣਮਾਜਰਾ ਟਰੱਸਟ ਵੱਲੋਂ ਇੱਕ ਲੱਖ ਰੁਪਏ ਦਾ ਚੈੱਕ ਉਨ੍ਹਾਂ ਦੀ ਟੀਮ ਦੇ ਮਲਕੀਤ ਸਿੰਘ ਖਜੂਰਲਾ ਅਤੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਵੱਲੋਂ ਪਰਿਵਾਰ ਨੂੰ ਸੌਂਪਿਆ ਗਿਆ।
ਇਸ ਮੌਕੇ ਵਿਧਾਇਕ ਪਠਾਣਮਾਜਰਾ ਨੇ ਕਿਹਾ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਹੋਰ ਵੀ ਐਨ ਆਰ ਆਈ ਭਰਾਵਾਂ ਨੂੰ ਇਸ ਬੱਚੇ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਸਮਾਜ ਸੇਵੀ ਸੁਰਿੰਦਰ ਸਿੰਘ ਨਿੱਝਰ ਦੀ ਸ਼ਲਾਘਾ ਕੀਤੀ। ਇਸ ਮੌਕੇ ਸੁਰਿੰਦਰ ਨਿੱਝਰ ਦੀ ਸੇਵਾ ਟੀਮ ਦੇ ਮੁਖੀ ਮਲਕੀਤ ਸਿੰਘ ਖਜੂਰਲਾ, ਹਰਜਸ਼ਨ ਸਿੰਘ ਪਠਾਣਮਾਜਰਾ, ਪ੍ਰਗਟ ਸਿੰਘ ਰੱਤਾਖੇੜਾ, ਅਮਰ ਸੰਘੇੜਾ, ਗੌਰਵ ਬੱਬਾ, ਸਾਜਨ ਢਿੱਲੋਂ, ਚੇਅਰਮੈਨ ਹਰਪ੍ਰੀਤ ਚੱਠਾ, ਕੁਲਵਿੰਦਰ ਸਿੰਘ ਮਰਦਾਂਪੁਰ ਮੌਜੂਦ ਸਨ।

Advertisement

Advertisement
Advertisement