ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਮਾਜ ਸੇਵੀ ਜਗਮਿੰਦਰ ਸਵਾਜਪੁਰ ਵੱਲੋਂ ਆਜ਼ਾਦ ਚੋਣ ਲੜਨ ਦਾ ਐਲਾਨ

07:32 AM May 10, 2024 IST
ਸਮਾਜ ਸੇਵੀ ਜਗਮਿੰਦਰ ਸਵਾਜਪੁਰ ਚੋਣ ਲੜਨ ਦਾ ਐਲਾਨ ਕਰਦੇ ਹੋਏ। -ਫੋਟੋ: ਭੰਗੂ

ਖੇਤਰੀ ਪ੍ਰਤੀਨਿਧ
ਪਟਿਆਲਾ, 9 ਮਈ
ਨੌਜਵਾਨ ਆਗੂ ਤੇ ਸਰਗਰਮ ਸਮਾਜ ਸੇਵੀ ਜਗਮਿੰਦਰ ਸਿੰਘ ਸਵਾਜਪੁਰ ਵੱਲੋਂ ਪਟਿਆਲਾ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਸਿੱਖ ਸਦਭਾਵਨਾ ਦਲ ਦੇ ਆਗੂ ਬਲਦੇਵ ਸਿੰਘ ਵਡਾਲਾ, ਰਿਟਾਇਰਡ ਡੀਐੱਸਪੀ ਬਲਵਿੰਦਰ ਸੇਖੋਂ ਤੇ ਸਾਥੀਆਂ ਨੇ ਸਵਾਜਪੁਰ ਦੀ ਹਮਾਇਤ ਦਾ ਐਲਾਨ ਵੀ ਕੀਤਾ ਹੈ। ਜ਼ਿਕਰਯੋਗ ਹੈ ਕਿ ਮੂਲ ਰੂਪ ’ਚ ਅਕਾਲੀ ਆਗੂ ਜਗਮਿੰਦਰ ਸਵਾਜਪੁਰ ਭਾਵੇਂ ਬਰਗਾੜੀ ਕਾਂਡ ਮਗਰੋਂ ਕੈਪਟਨ ਅਮਰਿੰਦਰ ਸਿੰਘ ਨਾਲ਼ ਵੀ ਰਲ਼ ਗਏ ਸਨ, ਪਰ ਹੁਣ ਕਾਫ਼ੀ ਸਮੇਂ ਤੋਂ ਉਹ ਰਾਜਸੀ ਧਿਰਾਂ ਤੋਂ ਲਾਂਭੇ ਹੋ ਕੇ ਸਮਾਜ ਸੇਵੀ ਵਜੋਂ ਚਿਰ ਰਹੇ ਸਨ।
ਇਹ ਐਲਾਨ ਉਨ੍ਹਾਂ ਅੱਜ ਇਥੇ ਸਥਿਤ ‘ਪਟਿਆਲਾ ਮੀਡੀਆ ਕਲੱਬ’ ਵਿੱਚ ਪ੍ਰੈਸ ਕਾਨਫਰੰਸ ਕਰ ਕੇ ਕੀਤਾ। ਸਵਾਜਪੁਰ ਦਾ ਕਹਿਣਾ ਸੀ ਕਿ ਰਵਾਇਤੀ ਪਾਰਟੀਆਂ ਨੇ ਆਪਣੇ ਏਜੰਡੇ ਨੂੰ ਤਿਲਾਂਜਲੀ ਦੇ ਕੇ ਸਿਰਫ ਨਿੱਜੀ ਮੁਫਾਦਾਂ ਵਾਸਤੇ ਲੋਕਾਂ ਨੂੰ ਲੁੱਟਣ ਦਾ ਕੰਮ ਕੀਤਾ ਹੈ। ਪੰਜਾਬ ਵਿੱਚ ਅਕਾਲੀ ਦਲ ਸਭ ਤੋਂ ਵੱਧ, 100 ਸਾਲ ਪੁਰਾਣੀ ਖੇਤਰੀ ਪਾਰਟੀ ਹੈ, ਪਰ ਹੁਣ ਇਹ ਵੀ ਇੱਕ ਪਰਿਵਾਰ ਦੀ ਜਗੀਰ ਬਣ ਕੇ ਰਹਿ ਗਈ। ਇਸ ਮੌਕੇ ਬੱਚਿਤਰ ਸਿੰਘ, ਗੁਰਜਿੰਦਰ ਸਵਾਜਪੁਰ, ਚਰਨਜੀਤ ਬਾਜਵਾ, ਰਮਨਦੀਪ ਸਿੰਘ, ਸਰਤਾਜ ਸਿੰਘ ਅਤੇ ਨਿਰੰਜਣ ਹਸਨਪੁਰ ਆਦਿ ਵੀ ਹਾਜ਼ਰ ਸਨ।

Advertisement

Advertisement
Advertisement