For the best experience, open
https://m.punjabitribuneonline.com
on your mobile browser.
Advertisement

ਕਾਂਗਰਸ ਵੱਲੋਂ ਸੋਸ਼ਲ ਮੀਡੀਆ ਵਿੰਗ ਦੇ ਅਹੁਦੇਦਾਰ ਨਿਯੁਕਤ

06:26 AM Apr 08, 2024 IST
ਕਾਂਗਰਸ ਵੱਲੋਂ ਸੋਸ਼ਲ ਮੀਡੀਆ ਵਿੰਗ ਦੇ ਅਹੁਦੇਦਾਰ ਨਿਯੁਕਤ
ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ। -ਫੋਟੋ: ਚਿੱਲਾ
Advertisement

ਖੇਤਰੀ ਪ੍ਰਤੀਨਿਧ
ਐੱਸ.ਏ.ਐੱਸ. ਨਗਰ (ਮੁਹਾਲੀ), 7 ਅਪਰੈਲ
ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਸੋਸ਼ਲ ਮੀਡੀਆ ਵਿਭਾਗ ਦੇ ਸੂਬਾਈ ਚੇਅਰਮੈਨ ਗੁਰਤੇਜ ਸਿੰਘ ਪੰਨੂ ਨੇ ਸੋਸ਼ਲ ਮੀਡੀਆ ਵਿੰਗ ਦੇ ਮੁਹਾਲੀ ਜ਼ਿਲ੍ਹੇ ਦੇ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਹੈ। ਹਰਪ੍ਰੀਤ ਸਿੰਘ ਸੋਨੀ ਨੂੰ ਜ਼ਿਲ੍ਹਾ ਮੁਹਾਲੀ ਦਾ ਪ੍ਰਧਾਨ, ਚਰਨਜੀਤ ਸਿੰਘ ਨੂੰ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਪਰਮਜੀਤ ਚੌਹਾਨ ਨੂੰ ਸੋਸ਼ਲ ਮੀਡੀਆ ਵਿੰਗ ਦਾ ਮੁਹਾਲੀ ਹਲਕੇ ਦਾ ਇੰਚਾਰਜ, ਨਵਦੀਪ ਸਿੰਘ ਨੂੰ ਜਨਰਲ ਸਕੱਤਰ ਥਾਪਿਆ ਗਿਆ ਹੈ। ਗੁਰਪ੍ਰੀਤ ਸਿੰਘ ਨੂੰ ਮੁਹਾਲੀ ਬਲਾਕ ਦਾ ਕੋਆਰਡੀਨੇਟਰ ਅਤੇ ਬੰਟੀ ਨੂੰ ਦਿਹਾਤੀ ਖੇਤਰ ਦਾ ਕੋਆਰਡੀਨੇਟਰ ਲਗਾਇਆ ਗਿਆ ਹੈ। ਇੰਜ ਹੀ ਰੁਪਿੰਦਰ ਕੌਰ ਨੂੰ ਖਰੜ ਹਲਕੇ ਦੀ ਇੰਚਾਰਜ, ਨੇਤਰ ਸਿੰਘ ਨੂੰ ਜਨਰਲ ਸਕੱਤਰ, ਅਤਰ ਸਿੰਘ ਨੂੰ ਖਰੜ-1 ਦਾ ਕੋਆਰੀਨੇਟਰ ਅਤੇ ਅਜੇ ਕੁਮਾਰ ਨੂੰ ਖਰੜ-2 ਦਾ ਕੁਆਰਡੀਨੇਟਰ ਲਗਾਇਆ ਗਿਆ ਹੈ। ਗੁਰਪ੍ਰੀਤ ਸਿੰਘ ਨੂੰ ਡੇਰਾਬਸੀ ਹਲਕੇ ਦਾ ਇੰਚਾਰਜ, ਪਾਲ ਸਿੰਘ ਨੂੰ ਜਨਰਲ ਸਕੱਤਰ, ਗਗਨਪ੍ਰੀਤ ਸਿੰਘ ਨੂੰ ਬਲਾਕ ਕੁਆਰਡੀਨੇਟਰ ਡੇਰਾਬਸੀ-1 ਅਤੇ ਜਿੰਦਰ ਸਿੰਘ ਬਲਾਕ ਕੁਆਰੀਨੇਟਰ ਡੇਰਾਬਸੀ-2 ਨਿਯੁਕਤ ਕੀਤਾ ਗਿਆ ਹੈ। ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਸੌਂਪੇ।

Advertisement

Advertisement
Author Image

Advertisement
Advertisement
×