ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫੁਟਬਾਲ ਵਿਸ਼ਵ ਕੱਪ: ਕੁਆਲੀਫਾਇੰਗ ਮੈਚ ਵਿੱਚ ਅਰਜਨਟੀਨਾ ਨੇ ਬ੍ਰਾਜ਼ੀਲ ਨੂੰ 1-0 ਨਾਲ ਹਰਾਇਆ

07:41 AM Nov 23, 2023 IST
ਲਿਓਨਲ ਮੈਸੀ ਤੋਂ ਫੁਟਬਾਲ ਖੋਹਣ ਦੀ ਕੋਸ਼ਿਸ਼ ਕਰਦਾ ਹੋਇਆ ਬ੍ਰਾਜ਼ੀਲੀ ਖਿਡਾਰੀ। -ਫੋਟੋ: ਪੀਟੀਆਈ

ਰੀਓ ਡੀ ਜਨੇਰੋ, 22 ਨਵੰਬਰ
ਵਿਸ਼ਵ ਚੈਂਪੀਅਨ ਅਰਜਨਟੀਨਾ ਨੂੰ ਨਿਕੋਲਸ ਓਟਾਮੇਂਡੀ ਦੇ ਗੋਲ ਦੀ ਮਦਦ ਨਾਲ ਫੁਟਬਾਲ ਵਿਸ਼ਵ ਕੱਪ ਟੂਰਨਾਮੈਂਟ ਦੇ ਕੁਆਲੀਫਾਇੰਗ ਮੈਚ ਵਿੱਚ ਆਪਣੇ ਵਿਰੋਧੀ ਬ੍ਰਾਜ਼ੀਲ ਨੂੰ 1-0 ਨਾਲ ਹਰਾਇਆ। ਮਕਰਾਨਾ ਸਟੇਡੀਅਮ ਵਿੱਚ ਹਜ਼ਾਰਾਂ ਦਰਸ਼ਕ ਲਿਓਨਲ ਮੈਸੀ ਨੂੰ ਸੰਭਾਵੀ ਤੌਰ ’ਤੇ ਬ੍ਰਾਜ਼ੀਲ ਵਿੱਚ ਆਖ਼ਰੀ ਵਾਰ ਖੇਡਦਿਆਂ ਦੇਖਣ ਲਈ ਪਹੁੰਚੇ ਸੀ ਪਰ ਉਹ ਓਟਾਮੈਂਡੀ ਸੀ, ਜਿਸ ਦੇ 73ਵੇਂ ਮਿੰਟ ਵਿੱਚ ਕੀਤੇ ਗਏ ਗੋਲ ਨੇ ਮੈਚ ਦਾ ਨਤੀਜਾ ਤੈਅ ਕੀਤਾ। ਦਰਸ਼ਕਾਂ ਵਿਚਾਲੇ ਝਗੜੇ ਕਾਰਨ ਮੈਚ ਦੇਰੀ ਨਾਲ ਸ਼ੁਰੂ ਹੋਇਆ। ਬ੍ਰਾਜ਼ੀਲ ਦੀ ਇਹ ਵਿਸ਼ਵ ਕੱਪ ਕੁਆਲੀਫਾਇੰਗ ਵਿੱਚ ਆਪਣੇ ਘਰੇਲੂ ਮੈਦਾਨ ’ਤੇ ਪਹਿਲੀ ਹਾਰ ਹੈ। ਰਾਊਂਡ ਰੋਬਿਨ ਆਧਾਰ ’ਤੇ ਖੇਡੇ ਜਾ ਰਹੇ ਇਸ ਮੁਕਾਬਲੇ ਵਿੱਚ ਬ੍ਰਾਜ਼ੀਲ ਦੀ ਇਹ ਲਗਾਤਾਰ ਤੀਜੀ ਜਿੱਤ ਹੈ, ਜੋ ਨਵੇਂ ਕੋਚ ਫਰਨਾਡੋ ਡਿਨਿਜ਼ ਲਈ ਸ਼ੁਭ ਸੰਕੇਤ ਨਹੀਂ ਹਨ। ਮੈਸੀ ਜਦੋਂ 78ਵੇਂ ਮਿੰਟ ਵਿੱਚ ਮੈਦਾਨ ਛੱਡ ਕੇ ਬਾਹਰ ਨਿਕਲਿਆ ਤਾਂ ਬ੍ਰਾਜ਼ੀਲ ਦੇ ਪ੍ਰਸ਼ੰਸਕਾਂ ਨੇ ਵੀ ਤਾੜੀਆਂ ਮਾਰ ਕੇ ਉਸ ਦਾ ਸਵਾਗਤ ਕੀਤਾ। ਮਕਰਾਨ ਸਟੇਡੀਅਮ ਵਿੱਚ ਕਈ ਅਜਿਹੇ ਬੱਚੇ ਪਹੁੰਚੇ ਸੀ, ਜਿਨ੍ਹਾਂ ਨੇ ਬਾਰਸੀਲੋਨਾ ਦੀ ਜਰਸੀ ਪਾਈ ਹੋਈ ਸੀ। ਮੈਸੀ ਲੰਬੇ ਸਮੇਂ ਤੱਕ ਬਾਰਸੀਲੋਨਾ ਲਈ ਖੇਡਦਾ ਰਿਹਾ ਪਰ ਉਹ ਮੌਜੂਦਾ ਸਮੇਂ ਅਮਰੀਕਾ ਦੇ ਕਲੱਬ ਇੰਟਰ ਮਿਆਮੀ ਤਰਫ਼ੋਂ ਖੇਡ ਰਿਹਾ ਹੈ। ਅਰਜਨਟੀਨਾ 10 ਟੀਮਾਂ ਦੇ ਦੱਖਣੀ ਅਫਰੀਕੀ ਕੁਆਲੀਫਾਇੰਗ ਮੁਕਾਬਲੇ ਵਿੱਚ ਛੇ ਮੈਚ ਵਿੱਚ 15 ਅੰਕ ਲੈ ਕੇ ਸਿਖਰ ’ਤੇ ਹੈ। ਇਸ ਮਗਰੋਂ ਉਰੂਗੁਏ ਅਤੇ ਕੋਲੰਬੀਆ ਦਾ ਨੰਬਰ ਆਉਂਦਾ ਹੈ। ਬ੍ਰਾਜ਼ੀਲ ਦੇ ਸੱਤ ਅੰਕ ਹਨ ਤੇ ਉਹ ਛੇਵੇਂ ਸਥਾਨ ’ਤੇ ਹੈ। ਹੋਰ ਮੈਚਾਂ ਵਿੱਚ ਕੋਲੰਬੀਆ ਨੇ ਪੈਰਾਗੁਏ ਨੂੰ 1-0, ਉਰੂਗੁਏ ਨੇ ਬੋਲੀਵੀਆ ਨੂੰ 3-0 ਅਤੇ ਇਕੁਆਡੋਰ ਨੇ ਚਿਲੀ ਨੂੰ 1-0 ਨਾਲ ਹਰਾਇਆ। -ਏਪੀ

Advertisement

Advertisement